#AMERICA

ਪਰਿਵਾਰ ਦੇ 5 ਜੀਆਂ ਦੀ ਹੱਤਿਆ ਕਰਨ ਵਾਲੇ ਨੂੰ ਸਾਰੀ ਜ਼ਿੰਦਗੀ ਬਿਤਾਉਣੀ ਪਵੇਗੀ ਜੇਲ੍ਹ ’ਚ

ਏਥਨਜ਼ (ਅਮਰੀਕਾ), 8 ਸਤੰਬਰ (ਪੰਜਾਬ ਮੇਲ)- ਅਲਬਾਮਾ ਦੇ ਨੌਜਵਾਨ ਨੂੰ 14 ਸਾਲ ਦੀ ਉਮਰ ਵਿੱਚ ਆਪਣੇ ਤਿੰਨ ਛੋਟੇ ਭੈਣ-ਭਰਾਵਾਂ ਸਮੇਤ ਪੰਜ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸ ਨੂੰ ਇਸ ਜੁਰਮ ਲਈ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ। ਦੋਸ਼ੀ ਮੇਸਨ ਸਿਸਕ ਹੁਣ 18 ਸਾਲ ਦਾ ਹੈ। ਅਪਰੈਲ ਵਿੱਚ ਜਿਊਰੀ ਨੇ ਸਿਸਕ ਨੂੰ ਦੋਸ਼ੀ ਠਹਿਰਾਇਆ ਸੀ। 2019 ਵਿੱਚ ਸਿਸਕ ਦਾ ਪਿਤਾ 38 ਸਾਲਾ ਜੌਨ ਵੇਨ ਸਿਸਕ, 35 ਸਾਲਾ ਮਾਂ ਮੈਰੀ ਸਿਸਕ, 6 ਸਾਲਾ ਕੇਨ, 4 ਸਾਲਾ ਅਰੋਰਾ ਅਤੇ 6 ਮਹੀਨਿਆਂ ਦੇ ਕੋਲਸਨ ਘਰ ’ਚ ਮਰੇ ਮਿਲੇ। ਸਾਰਿਆਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਮੇਸਨ ਸਿਸਕ ਨੇ ਸ਼ੁਰੂ ਵਿੱਚ ਪੁਲੀਸ ਨੂੰ ਦੱਸਿਆ ਕਿ ਉਹ ਬੇਸਮੈਂਟ ਵਿੱਚ ਵੀਡੀਓ ਗੇਮਾਂ ਖੇਡ ਰਿਹਾ ਸੀ ਜਦੋਂ ਉਸਨੇ ਗੋਲੀਆਂ ਦੀ ਆਵਾਜ਼ ਸੁਣੀ।ਪਰ ਬਾਅਦ ਵਿੱਚ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਪੰਜਾਂ ਨੂੰ ਮਾਰ ਦਿੱਤਾ ਸੀ।

Leave a comment