ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)-ਚੋਣ ਕਮਿਸ਼ਨ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਚੋਣਾਂ ਵਿਚ ਹਿੱਸਾ ਲੈਣ ਲਈ ਯੋਗ ਪਰਵਾਸੀ ਭਾਰਤੀ ਵੋਟਰਾਂ ਨੂੰ ਤਕਨਾਲੋਜੀ ਆਧਾਰਿਤ ਈ- ਪੋਸਟਲ ਜਿਹੇ ਢੰਗਾਂ ਰਾਹੀਂ ਵੋਟ ਪਾਉਣ ਦੀ ਪ੍ਰਵਾਨਗੀ ਦੇਣ ਦਾ ਸਮਾਂ ਆ ਗਿਆ ਹੈ। ਕੁਮਾਰ ਨੇ ਇਥੇ ਚੁਣੇ ਸਦਨ ਵਿਚ ਭਾਰਤੀ ਵਿਦੇਸ਼ੀ ਸੇਵਾ ਟਰੇਨੀ ਅਫਸਰਾਂ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀ ਕੀਤੀ। ਆਜ਼ਾਦ ਤੇ ਨਿਰਪੱਖ ਚੋਣਾਂ ਕਰਾਉਣ ਮੌਕੇ ਚੋਣ ਪ੍ਰਬੰਧਕੀ ਇਕਾਈਆਂ ਨੂੰ ਦਰਪੇਸ਼ ਆਮ ਚੁਣੌਤੀਆਂ ਬਾਰੇ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਫਰਜ਼ੀ ਖਬਰਾਂ ਤੋਂ ਉਭਰ ਰਹੇ ਖਤਰੇ ਦਾ ਹਵਾਲਾ ਦਿੱਤਾ।