#PUNJAB

ਪਟਿਆਲਾ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਟਿਆਲਾ, 6 ਮਈ (ਪੰਜਾਬ ਮੇਲ)- ਕੈਨੇਡਾ ਰਹਿ ਰਹੇ ਕਰਨ ਖੱਟੜਾ (24) ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਕਰਨ ਖੱਟੜਾ ਸਾਢੇ ਤਿੰਨ ਸਾਲਾਂ ਤੋਂ ਅਲਬਰਟਾ (ਕੈਨੇਡਾ) ਵਿਚ ਪੜ੍ਹੀਈ ਕਰਨ ਲਈ ਗਿਆ ਸੀ ਪਰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਟਿਆਲਾ ਦੀ ਢਿੱਲੋਂ ਕਲੋਨੀ ਵਿਚ ਰਹਿ ਰਹੇ ਉਸ ਦੇ ਪਿਤਾ ਗਮਦੂਰ ਸਿੰਘ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੈਨੇਡਾ ਵਿਚ ਪੜ੍ਹਾਈ ਲਈ ਭੇਜਿਆ ਸੀ ਪਰ ਅਚਾਨਕ ਉਸ ਦੀ ਖ਼ਬਰ ਆਈ ਕਿ ਉਹ ਦੁਨੀਆ ਛੱਡ ਗਿਆ ਹੈ। ਉਸ ਦੇ ਪਰਿਵਾਰ ਵਿੱਚ ਮਾਪੇ ਅਤੇ ਦੋ ਭੈਣਾਂ ਹਨ। ਕਰਨ ਨੇ ਕੈਨੇਡਾ ਵਿਚ ਪੀਆਰ ਲਈ ਕਾਗ਼ਜ਼ ਲਗਾਏ ਸਨ।

Leave a comment