ਪਟਿਆਲਾ, 29 ਜੁਲਾਈ (ਪੰਜਾਬ ਮੇਲ)- ਇਥੋਂ ਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਕੁੱਝ ਦਿਨ ਪਹਿਲਾਂ ਮਾਂ-ਪੁੱਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਪੁਲੀਸ ਨੇ ਦਾਅਵਾ ਕੀਤਾ ਹੈ। ਇਹ ਕਤਲ ਮ੍ਰਿਤਕਾ ਦੀ ਦਰਾਣੀ ਦੀ ਭੈਣ ਦੇ ਪੁੱਤ ਨੇ ਕੀਤੇ ਹਨ, ਕਿਉਂਕਿ ਉਸ ਨੂੰ ਵਿਦੇਸ਼ ਜਾਣ ਲਈ ਪੈਸੇ ਦੀ ਲੋੜ ਸੀ। ਕਥਿਤ ਕਾਤਲ ਹਰਜੀਤ ਸਿੰਘ ਕਾਕਾ, ਰਾਜਸਥਾਨ ਦੇ ਜ਼ਿਲ੍ਹਾ ਬੂੰਦੀ ਅਧੀਨ ਪੈਂਦੇ ਪਿੰਡ ਗਣੇਸ਼ਪੁਰ ਦਬੜੀਂ ਵਾਲਾ ਦਾ ਹੈ। ਉਹ ਸੱਤ ਮਹੀਨਿਆਂ ਤੋਂ ਇਥੇ ਹੀ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ। ਉਸ ਨੂੰ ਡੀਐੱਸਪੀ ਸਿਟੀ ਵਨ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠਲੀ ਟੀਮ ਇੰਸਪੈਕਟਰ ਪਰਦੀਪ ਬਾਜਵਾ ਤੇ ਹੋਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕੇ ਇਸ ਗੁੰਝਲਦਾਰ ਕਤਲ ਦੀ ਗੁੱਥੀ ਐੱਸਪੀਡੀ ਹਰਬੀਰ ਅਟਵਾਲ ਦੀ ਅਗਵਾਈ ਹੇਠਾਂ ਡੀਐੱਸਪੀ ਜਸਵਿੰਦਰ ਟਿਵਾਣਾ, ਇੰਸਪੈਕਟਰ ਸ਼ਮਿੰਦਰ ਸਿੰਘ, ਇੰਸੈਕਟਰ ਪ੍ਰਦੀਪ ਬਾਜਵਾ ਤੇ ਇੰਸੈਕਟਰ ਅਮਨਦੀਪ ਬਰਾੜ ਦੀ ਟੀਮ ਨੇ ਸੁਲਝਾਈ ਹੈ।
ਪਟਿਆਲਾ ’ਚ ਮਾਂ-ਪੁੱਤ ਦਾ ਕਤਲ ਕਰਨ ਵਾਲਾ ਰਿਸ਼ਤੇਦਾਰ ਗ੍ਰਿਫ਼ਤਾਰ
