ਅੰਤਿਮ ਸੰਸਕਾਰ 30 ਮਈ ਨੂੰ
ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ-ਵੱਖ ਸਮਾਜਿਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਵਾਲੇ ਨੌਜੁਆਨ ਮਨਜਿੰਦਰ ਸਿੰਘ ਸ਼ੇਰਗਿੱਲ ਇਸ ਦੁਨੀਆਂ ਤੋਂ ਅਚਾਨਕ ਰੁਖਸਤ ਹੋ ਗਏ। ਪਰਿਵਾਰਕ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ ਮੈਨੀ ਸ਼ੇਰਗਿੱਲ ਪੁੱਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪਿਆ ਤੇ ਸੁੱਤਾ ਪਿਆ ਹੀ ਰਹਿ ਗਿਆ। ਇਸ ਅਚਾਨਕ ਮੌਤ ਨਾਲ ਪਰਿਵਾਰ, ਸਮੁੱਚੇ ਖੇਡ ਪ੍ਰੇਮੀਆਂ, ਖੇਡ ਕਲੱਬਾਂ ਤੇ ਕੈਲੀਫੋਰਨੀਆ ਕਬੱਡੀ ਫੇਡਰੇਸ਼ਨ ਦਾ ਸਦਮੇ ‘ਚ ਆਉਣਾ ਸੁਭਾਵਕ ਹੀ ਸੀ। ਇਸ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ, ਕਬੱਡੀ ਪ੍ਰਮੋਟਰ ਤੇ ਬਿਜ਼ਨਸਮੈਨ ਸੁਰਿੰਦਰ ਸਿੰਘ ਨਿੱਝਰ, ਐੱਨ.ਆਰ.ਆਈ. ਸਭਾ ਦੇ ਪ੍ਰਧਾਨ ਪਾਲ ਸਿਹੋਤਾ ਉੱਘੇ ਕਬੱਡੀ ਪ੍ਰਮੋਟਰ ਜੌਹਨ ਸਿੰਘ ਗਿੱਲ (ਜੋ ਇਨ੍ਹਾਂ ਦੇ ਪੰਜਾਬ ਤੋਂ ਪੇਂਡੂ ਵੀ ਹਨ), ਸੈਂਟਰ ਵੈਲੀ ਸਪੋਰਟਸ ਕਲੱਬ ਦੇ ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਧੀਰਾ ਨਿਝੱਰ, ਬਿਜ਼ਨਸਮੈਨ ਮਾਈਕ ਬੋਪਾਰਾਏ, ਬਿਜ਼ਨਸਮੈਨ ਭਿੰਦਾ ਗਾਖਲ, ਰਘਵੀਰ ਸਿੰਘ ਸ਼ੇਰਗਿੱਲ, ਰਜਿੰਦਰ ਸੇਖੋਂ, ਹਰਨੇਕ ਸਿੰਘ ਅਟਵਾਲ ਅਤੇ ਲਗਭਗ ਸਾਰੀਆਂ ਖੇਡ ਸੰਸਥਾਵਾਂ ਨੇ ਗਹਿਰਾ ਸ਼ੌਕ ਵਿਅਕਤ ਕੀਤਾ ਹੈ।
ਮਨਜਿੰਦਰ ਸਿੰਘ ਸ਼ੇਰਗਿੱਲ ਉਰਫ ਮੈਨੀ ਸ਼ੇਰਗਿੱਲ ਦੀ ਦੇਹ ਦਾ ਅੰਤਿਮ ਸੰਸਕਾਰ 30 ਮਈ ਨੂੰ ਦੁਪਿਹਰ 12 ਵਜੇ ਲੇਕਵੁੱਡ ਫਿਊਨਰਲ ਹੋਮ 900 ਸੈਂਟਾ ਫੀ ਐਵਨੀਓ ਹਗਸਨ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੰਤਿਮ ਅਰਦਾਸ ਸਿੱਖ ਟੈਂਪਲ ਮੋਡੈਸਟੋ ਵਿਖੇ ਹੋਵੇਗੀ। ਵਰਨਣਯੋਗ ਹੈ ਕਿ ਮੈਨੀ ਸ਼ੇਰਗਿੱਲ ਦਾ ਪੰਜਾਬ ਵਿਚਲਾ ਸ਼ਹਿਰ ਬੰਗਾ ਲਾਗੇ ਪਿੰਡ ਚੱਕ ਬਿਲਗਾਂ ਹੈ ਤੇ ਉਹ ਆਪਣੇ ਪਰਿਵਾਰ ਨਾਲ ਇਥੇ ਸੀਰੀਜ ਤੇ ਟਰਲੱਕ, ਕੈਲੀਫੋਰਨੀਆ ਰਹੇ।