13.1 C
Sacramento
Thursday, June 1, 2023
spot_img

ਨੌਕਰੀ ਗੁਆ ਚੁੱਕੇ ਐੱਚ-1ਬੀ ਧਾਰਕਾਂ ਨੂੰ ਨਹੀਂ ਛੱਡਣਾ ਪਵੇਗਾ ਅਮਰੀਕਾ!

-ਕਈ ਵਿਕਲਪ ਮੌਜੂਦ : ਯੂ.ਐੱਸ.ਸੀ.ਆਈ.ਐੱਸ.
-2024 ਲਈ ਐੱਚ-1ਬੀ ਵੀਜ਼ਾ ਦੀ ਕਾਰਵਾਈ ਪ੍ਰਕਿਰਿਆ 1 ਅਕਤੂਬਰ ਤੋਂ ਹੋ ਚੁੱਕੀ ਹੈ ਸ਼ੁਰੂ
ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਟੈਕਨਾਲੋਜੀ ਖੇਤਰ ਵਿਚ ਵੱਡੇ ਪੱਧਰ ‘ਤੇ ਛਾਂਟੀ ਦੇ ਦਰਮਿਆਨ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਕਿਹਾ ਹੈ ਕਿ ਇਹ ਮੰਨਣਾ ਗਲਤ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ਤੋਂ ਕੱਢੇ ਜਾਣ ‘ਤੇ 60 ਦਿਨਾਂ ਦੇ ਅੰਦਰ ਦੇਸ਼ ਛੱਡਣਾ ਪੈਂਦਾ ਹੈ। ਹਾਲਾਂਕਿ ਉਨ੍ਹਾਂ ਕੋਲ ਦੇਸ਼ ‘ਚ ਰਹਿਣ ਦੇ ਕਈ ਵਿਕਲਪ ਹਨ। ‘ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼’ (ਐੱਫ.ਆਈ.ਆਈ.ਡੀ.ਐੱਸ.) ਨੂੰ ਲਿਖੇ ਇੱਕ ਪੱਤਰ ਵਿਚ ਯੂ.ਐੱਸ.ਸੀ.ਆਈ.ਐੱਸ. ਦੇ ਨਿਰਦੇਸ਼ਕ ਉਰ ਐੱਮ ਜੱਡੂ ਨੇ ਕਿਹਾ, ”ਜਦੋਂ ਗੈਰ-ਪ੍ਰਵਾਸੀ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਵਿਕਲਪਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਕੁਝ ਮਾਮਲਿਆਂ ਵਿਚ ਗਲਤ ਤਰੀਕੇ ਨਾਲ ਇਹ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਕੋਲ 60 ਦਿਨਾਂ ਦੇ ਅੰਦਰ ਦੇਸ਼ ਛੱਡਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।’
ਨੌਕਰੀ ਤੋਂ ਕੱਢੇ ਗਏ ਐੱਚ-1ਬੀ ਵੀਜ਼ਾ ਧਾਰਕਾਂ ਲਈ ਕੰਮ ਕਰ ਰਹੇ ‘ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼’ ਨੇ ਹਾਲ ਹੀ ਵਿਚ ਯੂ.ਐੱਸ.ਸੀ.ਆਈ.ਐੱਸ. ਨੂੰ ਤਕਨਾਲੋਜੀ ਖੇਤਰ ਵਿਚ ਛਾਂਟੀ ਦੇ ਪ੍ਰਭਾਵਾਂ ਬਾਰੇ ਪੱਤਰ ਲਿਖਿਆ ਸੀ ਅਤੇ ਦੇਸ਼ ਛੱਡਣ ਲਈ 60 ਦਿਨਾਂ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ, ”ਅਸੀਂ ਤਕਨਾਲੋਜੀ ਖੇਤਰ ਵਿਚ ਨੌਕਰੀ ਤੋਂ ਕੱਢੇ ਗਏ ਲੋਕਾਂ ਦੀ ਸਮੱਸਿਆ ਤੋਂ ਖਾਸ ਤੌਰ ‘ਤੇ ਜਾਣੂ ਹਾਂ।’ ਯੂ.ਐੱਸ.ਸੀ.ਆਈ.ਐੱਸ. ਅਨੁਸਾਰ, ਜਦੋਂ ਗੈਰ-ਪ੍ਰਵਾਸੀ ਕਾਮੇ ਆਪਣੀ ਮਰਜ਼ੀ ਨਾਲ ਜਾਂ ਮਰਜ਼ੀ ਦੇ ਬਿਨਾਂ ਆਪਣੀ ਨੌਕਰੀ ਛੱਡ ਦਿੰਦੇ ਹਨ, ਤਾਂ ਉਨ੍ਹਾਂ ਕੋਲ ਆਮ ਤੌਰ ‘ਤੇ 4 ਵਿਕਲਪ ਹੁੰਦੇ ਹਨ। ਇਨ੍ਹਾਂ ਵਿਚ ਗੈਰ-ਪ੍ਰਵਾਸੀ ਸਥਿਤੀ ਨੂੰ ਬਦਲਣ ਲਈ ਅਰਜ਼ੀ ਦਾਇਰ ਕਰਨਾ ਅਤੇ ਸਥਿਤੀ ਦੀ ਵਿਵਸਥਾ ਲਈ ਅਰਜ਼ੀ ਦਾਇਰ ਕਰਨਾ ਸ਼ਾਮਲ ਹੈ। ਯੂ.ਐੱਸ.ਸੀ.ਆਈ.ਐੱਸ ਨੇ ਕਿਹਾ ਕਿ ਉਹ ”ਮਜ਼ਬੂਰ ਹਾਲਾਤਾਂ” ਵਿਚ ਰੁਜ਼ਗਾਰ ਅਧਿਕਾਰ ਦਸਤਾਵੇਜ਼ ਲਈ ਇਕ ਅਰਜ਼ੀ ਵੀ ਦਾਇਰ ਕਰ ਸਕਦੇ ਹਨ ਜਾਂ ਰੁਜ਼ਗਾਰਦਾਤਾ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ।
ਯੂ.ਐੱਸ.ਸੀ.ਆਈ.ਐੱਸ ਨੇ ਇੱਕ ਪੱਤਰ ਵਿਚ ਕਿਹਾ, ”ਜੇਕਰ ਇਨ੍ਹਾਂ ਵਿਚੋਂ ਕੋਈ ਇਕ ਕਾਰਵਾਈ 60 ਦਿਨਾਂ ਦੀ ਮਿਆਦ ਦੇ ਅੰਦਰ ਕੀਤੀ ਜਾਂਦੀ ਹੈ, ਤਾਂ ਗੈਰ-ਪ੍ਰਵਾਸੀ ਅਧਿਕਾਰਤ ਤੌਰ ‘ਤੇ 60 ਦਿਨਾਂ ਤੋਂ ਵੱਧ ਸਮੇਂ ਲਈ ਅਮਰੀਕਾ ਵਿਚ ਰਹਿ ਸਕਦੇ ਹਨ, ਭਾਵੇਂ ਉਹ ਆਪਣੀ ਪੁਰਾਣੀ ਗੈਰ-ਪ੍ਰਵਾਸੀ ਦੀ ਸਥਿਤੀ ਨੂੰ ਗੁਆ ਚੁੱਕੇ ਹੋਣ।’ ਯੂ.ਐੱਸ.ਸੀ.ਆਈ.ਐੱਸ ਦੇ ਅਨੁਸਾਰ, ਜੇਕਰ ਕਰਮਚਾਰੀ ਰਿਆਇਤ ਮਿਆਦ ਦੇ ਅੰਦਰ ਕਾਰਵਾਈ ਨਹੀਂ ਕਰਦਾ ਹੈ, ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 60 ਦਿਨਾਂ ਦੇ ਅੰਦਰ ਜਾਂ ਉਨ੍ਹਾਂ ਦੀ ਅਧਿਕਾਰਤ ਵੈਧ ਮਿਆਦ ਸਮਾਪਤ ਹੋਣ ‘ਤੇ ਅਮਰੀਕਾ ਛੱਡਣਾ ਪੈ ਸਕਦਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾ ਨੇ ਇਹ ਵੀ ਦੱਸਿਆ ਕਿ ਵਿੱਤੀ ਸਾਲ 2024 ਲਈ ਐੱਚ-1ਬੀ ਵੀਜ਼ਾ ਦੀ ਕਾਰਵਾਈ ਪ੍ਰਕਿਰਿਆ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਸਾਰੇ ਯੋਗ ਬਿਨੈਕਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles