#OTHERS

ਨੋਬੇਲ ਫਾਊਂਡੇਸ਼ਨ ਨੇ ਪੁਰਸਕਾਰ ਵੰਡ ਸਮਾਗਮ ਲਈ ਰੂਸ, ਬੇਲਾਰੂਸ ਤੇ ਇਰਾਨ ਨੂੰ ਭੇਜੇ ਸੱਦੇ ਵਾਪਸ ਲਏ

ਸਟਾਕਹੋਮ, 2 ਸਤੰਬਰ (ਪੰਜਾਬ ਮੇਲ)- ਨੋਬੇਲ ਫਾਊਂਡੇਸ਼ਨ ਨੇ ਇਸ ਵਰ੍ਹੇ ਹੋਣ ਵਾਲੇ ਪੁਰਸਕਾਰ ਵੰਡ ਸਮਾਗਮ ਲਈ ਰੂਸ, ਬੇਲਾਰੂਸ ਤੇ ਇਰਾਨ ਦੇ ਪ੍ਰਤੀਨਿਧੀਆਂ (ਰਾਜਦੂਤਾਂ) ਨੂੰ ਭੇਜੇ ਗਏ ਸੱਦੇ ਵਾਪਸ ਲੈ ਲਏ ਹਨ। ਇਨ੍ਹਾਂ ਦੇਸ਼ਾਂ ਨੂੰ ਸੱਦੇ ਬੀਤੇ ਦਿਨ ਹੀ ਭੇਜੇ ਗਏ ਸਨ ਤੇ ਇਨ੍ਹਾਂ ਸੱਦਿਆਂ ਖ਼ਿਲਾਫ਼ ਗੰਭੀਰ ਪ੍ਰਤੀਕਰਮ ਮਿਲੇ ਸਨ। ਸਵੀਡਨ ਦੇ ਕਾਨੂੰਨਸਾਜ਼ਾਂ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ ਇਨ੍ਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਪਿਛਲੇ ਵਰ੍ਹੇ ਦੀ ਨੀਤੀ ‘ਚ ਬਦਲਾਅ ਕਰਦਿਆਂ ਸੱਦੇ ਭੇਜੇ ਗਏ ਤਾਂ ਉਹ ਇਸ ਸਾਲ ਹੋਣ ਵਾਲੇ ਪੁਰਸਕਾਰ ਵੰਡ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਕਾਨੂੰਨਸਾਜ਼ਾਂ ਨੇ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਗਈ ਜੰਗ ਤੇ ਇਰਾਨ ਵੱਲੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਗਏ ਘਾਣ ਨੂੰ ਸਮਾਗਮ ਦਾ ਬਾਈਕਾਟ ਕਰਨ ਲਈ ਮੁੱਖ ਕਾਰਨ ਦੱਸਿਆ ਸੀ।

Leave a comment