#OTHERS

ਨੋਬੇਲ ਫਾਊਂਡੇਸ਼ਨ ਇਸ ਸਾਲ ਨੋਬੇਲ ਪੁਰਸਕਾਰ ਦੀ ਰਾਸ਼ੀ ਵਧਾ ਕੇ 1.1 ਕਰੋੜ ਕ੍ਰੋਨਰ ਕਰੇਗੀ

ਸਟਾਕਹੋਮ, 15 ਸਤੰਬਰ (ਪੰਜਾਬ ਮੇਲ)- ਨੋਬੇਲ ਫਾਊਂਡੇਸ਼ਨ ਨੇ ਅੱਜ ਕਿਹਾ ਹੈ ਕਿ ਸਵੀਡਿਸ਼ ਮੁਦਰਾ ਵਿਚ ਹਾਲ ਹੀ ਵਿਚ ਆਈ ਗਿਰਾਵਟ ਕਾਰਨ ਉਹ ਇਸ ਸਾਲ ਦੇ ਨੋਬੇਲ ਪੁਰਸਕਾਰਾਂ ਦੀ ਇਨਾਮੀ ਰਾਸ਼ੀ 10 ਲੱਖ ਕ੍ਰੋਨਰ (90,000 ਅਮਰੀਕੀ ਡਾਲਰ) ਤੋਂ ਵਧਾ ਕੇ 1 ਕਰੋੜ 10 ਲੱਖ ਕ੍ਰੋਨਰ (986,270 ਅਮਰੀਕੀ ਡਾਲਰ) ਕਰੇਗੀ। ਨੋਬੇਲ ਫਾਊਂਡੇਸ਼ਨ ਦੇ ਸੰਖੇਪ ਬਿਆਨ ਵਿਚ ਕਿਹਾ ਗਿਆ ਹੈ, ‘ਫਾਊਂਡੇਸ਼ਨ ਨੇ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਅਜਿਹਾ ਕਰਨਾ ਆਰਥਿਕ ਤੌਰ ‘ਤੇ ਵਿਵਹਾਰਕ ਹੈ।’

Leave a comment