#CANADA

ਕੈਨੇਡਾ ‘ਚ ਪਨਾਹ ਲੈਣ ਲਈ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ, ਰਿਪੋਰਟ ਨੇ ਉਡਾ ਛੱਡੇ ਹੋਸ਼

ਕੈਨੇਡਾ, 5 ਅਗਸਤ (ਪੰਜਾਬ ਮੇਲ)- ਭਾਵੇਂ ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਖੁਦ ਨੂੰ ਖਾਲਿਸਤਾਨ ਹਮਾਇਤੀ ਦੱਸ ਕੇ ਸ਼ਰਨਾਰਥੀ ਬਣਨ ਦੇ ਦਾਅਵਿਆਂ ਵਿਚ ਕਮੀ ਨਹੀਂ ਆਈ ਰਹੀ ਪਰ ਇਸ ਸਾਲ ਕੈਨੇਡਾਈ ਸਰਕਾਰ ਨੇ ਛਾਣਬੀਨ ਤੋਂ ਬਾਅਦ ਸੈਂਕੜੇ ਅਜਿਹੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਦੇ ਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ (ਆਈ. ਆਰ. ਬੀ.) ਨੇ 2023 ਦੀ ਪਹਿਲੀ ਤਿਮਾਹੀ ਵਿਚ 833 ਦਾਅਵਿਆਂ ਨੂੰ ਸਵੀਕਾਰ ਕੀਤਾ, ਜਦਕਿ 722 ਨੂੰ ਖਾਰਿਜ ਕਰ ਦਿੱਤਾ ਹੈ। ਆਈ. ਆਰ. ਬੀ. ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ 2022 ਵਿਚ 3,469 ਲੋਕਾਂ ਦੇ ਦਾਅਵਿਆਂ ਨੂੰ ਸਵੀਕਾਰ ਕੀਤਾ ਗਿਆ ਸੀ, ਜਦਕਿ 3,797 ਲੋਕਾਂ ਦੇ ਦਾਅਵੇ ਖਾਰਿਜ ਕਰ ਦਿੱਤੇ ਗਏ ਸਨ। ਇਸੇ ਤਰ੍ਹਾਂ 2021 ਵਿਚ ਸਵੀਕਾਰ ਕੀਤੇ ਗਏ ਸ਼ਰਨਾਰਥੀ ਦਾਅਵਿਆਂ ਦੀ ਗਿਣਤੀ 1,652 ਨਾਮਨਜ਼ੂਰੀਆਂ ਦੇ ਮੁਕਾਬਲੇ ਕੁਲ 1,043 ਸੀ।

Leave a comment