ਜਲੰਧਰ, 13 ਜੁਲਾਈ (ਪੰਜਾਬ ਮੇਲ)- ਆਪਣੇ ਕਾਰਨਾਮਿਆਂ ਕਾਰਣ ਅਕਸਰ ਚਰਚਾ ਵਿਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਜਲੰਧਰ ਜ਼ਿਮਨੀ ਚੋਣ ਹਾਰਣ ਤੋਂ ਬਾਅਦ ਚਿੱਕੜ ਵਿਚ ਲੰਮੇ ਪੈ ਗਿਆ। ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਵਿਚ ਖੜ੍ਹੇ ਨੀਟੂ ਨੂੰ ਮਹਿਜ਼ 236 ਵੋਟਾਂ ਹੀ ਹਾਸਲ ਹੋਈਆਂ। ਇਸ ਦੌਰਾਨ ਵੋਟਿੰਗ ਕੇਂਦਰ ਦੇ ਬਾਹਰ ਪੈਸਿਆਂ ਵਾਲਾ ਹਾਰ ਅਤੇ ਲਾੜੇ ਵਾਲੀ ਟੋਪੀ ਪਾ ਕੇ ਪਹੁੰਚਿਆ ਨੀਟੂ ਇਕ ਵਾਰ ਫਿਰ ਰੋ ਪਿਆ ਅਤੇ ਉਥੇ ਚਿੱਕੜ ਵਿਚ ਲੰਮਾ ਪੈ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੌਰਾਨ ਨੀਟੂ ਵਲੋਂ ਇਹ ਵੀ ਆਖਿਆ ਗਿਆ ਕਿ ਉਹ ਹਾਰ ਕਾਰਨਾਂ ਦੀ ਘੋਖ ਕਰਨਗੇ।