#AMERICA

ਨਿਊਯਾਰਕ ਵਿਖੇ ਤੇਜ਼ ਰਫ਼ਤਾਰ ਕਈ ਵਾਹਨਾਂ ਦੀ ਟੱਕਰ ‘ਚ 3 ਲੋਕਾਂ ਦੀ ਮੌਤ

ਨਿਊਯਾਰਕ, 8 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਸੂਬੇ ਦੇ ਲੋਂਗ ਆਈਲੈਂਡ ਵਿਚ ਐਤਵਾਰ ਸ਼ਾਮ ਨੂੰ ਇਕ ਹਾਈਵੇਅ ‘ਤੇ ਕਈ ਵਾਹਨਾਂ ਦੀ ਟੱਕਰ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ।ਨਸਾਓ ਕਾਉਂਟੀ ਪੁਲਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਇੱਕ ਕਾਰ ਸਨਰਾਈਜ਼ ਹਾਈਵੇਅ ‘ਤੇ ”ਤੇਜ਼ ਰਫ਼ਤਾਰ” ਨਾਲ ਪੱਛਮ ਵੱਲ ਜਾ ਰਹੀ ਸੀ, ਉਦੋਂ ਸ਼ਾਮ 7:20 ਵਜੇ ਦੇ ਕਰੀਬ ਗੱਡੀ 3 ਹੋਰਾਂ ਨਾਲ ਟਕਰਾ ਗਈ। ਪੁਲਸ ਮੁਤਾਬਕ ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 5 ਹੋਰਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a comment