18.4 C
Sacramento
Friday, September 22, 2023
spot_img

ਨਿਊਯਾਰਕ ਦੇ ਸਾਬਕਾ ਪੁਲਿਸ ਅਫਸਰ ਸਮੇਤ 3 ਵਿਰੁੱਧ ਚੀਨ ਸਰਕਾਰ ਦੇ ਇਸ਼ਾਰੇ ‘ਤੇ ਇਕ ਪਰਿਵਾਰ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਦੋਸ਼ ਆਇਦ

ਸੈਕਰਾਮੈਂਟੋ,ਕੈਲੀਫੋਰਨੀਆ, 22 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਨਿਊਯਾਰਕ ਦੀ ਇਕ ਸੰਘੀ ਅਦਾਲਤ ਨੇ ਚੀਨ ਸਰਕਾਰ ਦੇ ਇਸ਼ਾਰੇ ‘ਤੇ ਨਿਊ ਜਰਸੀ ਦੇ ਇਕ ਪਰਿਵਾਰ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਨਿਊਯਾਰਕ ਪੁਲਿਸ ਵਿਭਾਗ ਦੇ ਇਕ ਸਾਬਕਾ ਪੁਲਿਸ ਅਫਸਰ ਸਮੇਤ 3 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ ਉਨਾਂ ਵਿਰੁੱਧ ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ ਸਾਬਕਾ ਸਾਰਜੈਂਟ ਮਾਈਕਲ ਮੈਕਮਹੋਨ (55) ਤੋਂ ਇਲਾਵਾ ਹੋਰ ਜਿਨਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ ਉਨਾਂ ਵਿਚ ਝੂ ਯਾਂਗ (66) ਤੇ ਹੇਂਗ ਕੌਂਗਾਇੰਗ (27) ਸ਼ਾਮਿਲ ਹਨ। ਝੂ ਯਾਂਗ ਵਿਰੁੱਧ ਪੀਪਲਜ ਰਿਪਬਲਿਕ ਆਫ ਚਾਈਨਾ ( ਪੀ ਆਰ ਸੀ) ਦੇ ਗੈਰਕਾਨੂੰਨੀ ਏਜੰਟ ਵਜੋਂ ਕੰਮ ਕਰਨ ਦਾ ਵੀ ਦੋਸ਼ ਆਇਦ ਕੀਤਾ ਗਿਆ ਹੈ। ਜਿਊਰੀ ਵੱਲੋਂ 3 ਹਫਤਿਆਂ ਦੀ ਸੁਣਵਾਈ ਉਪਰੰਤ ਸੁਣਾਇਆ ਗਿਆ ਫੈਸਲਾ ਬਹੁਤ ਅਹਿਮ ਹੈ ਕਿਉਂਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਕਥਿੱਤ ਭ੍ਰਿਸ਼ਟਾਚਾਰ ਵਿਰੋਧੀ ਆਪਰੇਸ਼ਨ ਫੌਕਸ ਹੰਟ ਮੁਹਿੰਮ ਨਾਲ ਲੜਨ ਦੀਆਂ ਯੂ ਐਸ ਨਿਆਂ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਪਹਿਲੀ ਵਾਰ ਬੂਰ ਪਿਆ ਹੈ। ਆਪਰੇਸ਼ਨ ਫੌਕਸ ਹੰਟ ਚੀਨ ਸਰਕਾਰ ਵੱਲੋਂ 2014 ਵਿਚ ਉਨਾਂ ਵਿਅਕਤੀਆਂ ਵਿਰੁੱਧ ਸ਼ੁਰੂ ਕੀਤਾ ਗਿਆ ਸੀ ਜਿਨਾਂ ਨੂੰ ਚੀਨ ਸਰਕਾਰ ਭਗੌੜਾ ਸਮਝਦੀ ਹੈ। ਇਨਾਂ ਵਿਅਕਤੀਆਂ ਵਿਚ ਅਕਸਰ ਆਰਥਕ ਅਪਰਾਧ ਲਈ ਸ਼ੱਕੀ ਚੀਨ ਦੇ ਸਾਬਕਾ ਅਫਸਰ ਜਾਂ ਅਮੀਰ ਵਿਅਕਤੀ ਸ਼ਾਮਿਲ ਹੁੰਦੇ ਹਨ। ਯੂ ਐਸ ਅਸਿਸਟੈਂਟ ਅਟਾਰਨੀ ਜਨਰਲ ਮੈਥੀਊ ਓਲਸੇਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੀ ਆਰ ਸੀ ਦੀ ਤਰਫੋਂ ਧਮਕੀਆਂ ਦੇਣ ਸਮੇਤ ਤੰਗ ਪ੍ਰੇਸ਼ਾਨ ਕਰਨ ਦੀ ਮੁਹਿੰਮ ਦਾ ਮਕਸਦ ਪੀੜਤਾਂ ਨੂੰ ਅਮਰੀਕਾ ਤੋਂ ਵਾਪਿਸ ਚੀਨ ਲਿਆਉਣਾ ਹੈ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles