ਨਿਊਯਾਰਕ, 8 ਅਗਸਤ (ਪੰਜਾਬ ਮੇਲ)- ਅਮਰੀਕਾ ਵਿਖੇ ਨਿਊਯਾਰਕ ਸਿਟੀ ਦੀ ਇੱਕ ਪ੍ਰਮੁੱਖ ਕੈਂਸਰ ਡਾਕਟਰ ਨੇ ਬੀਤੇ ਦਿਨੀਂ ਆਪਣੇ ਵੈਸਟਚੈਸਟਰ ਦੇ ਘਰ ਵਿਚ ਆਪਣੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਇਕ ਆਤਮਘਾਤੀ ਸੀ। ਡਾਕਟਰ ਕ੍ਰਿਸਟਲ ਕੈਸੇਟਾ (40) ਮਾਉਂਟ ਸਿਨਾਈ ਹਸਪਤਾਲ ਵਿਚ ਇੱਕ ਹੇਮਾਟੋਲੋਜੀ-ਆਨਕੋਲੋਜੀ ਮਾਹਰ ਸੀ, ਜਿਸ ਨੇ ਪਹਿਲਾਂ ਆਪਣੇ ਬੱਚੇ ਨੂੰ ਗੋਲੀ ਮਾਰੀ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਨਿਊਯਾਰਕ ਰਾਜ ਦੀ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ”ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸਵੇਰ ਵੇਲੇ ਕ੍ਰਿਸਟਲ ਕੈਸੇਟਾ ਨੇ ਆਪਣੇ ਬੱਚੇ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ ‘ਤੇ ਗੋਲੀ ਚਲਾ ਲਈ। ਰਾਜ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ”ਇਹ ਕਤਲ ਆਤਮ ਹੱਤਿਆ ਦੇ ਨਾਲ ਮੇਲ ਖਾਂਦਾ ਹੈ। ਡੇਲੀ ਮੇਲ ਅਨੁਸਾਰ ਇਹ ਘਟਨਾ ਸੋਮਰਸ ਵਿਚ ਸਥਿਤ ਉਸਦੇ ਘਰ ਵਿਚ ਵਾਪਰੀ, ਜੋ ਇਕ ਮਿਲੀਅਨ ਡਾਲਰ ਦੇ ਕਰੀਬ ਦਾ ਘਰ ਹੈ ਅਤੇ ਉਸਨੇ ਆਪਣੇ ਪਤੀ ਟਿਮ ਟੈਲਟੀ ਨਾਲ ਸਾਂਝਾ ਕੀਤਾ ਸੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਬੱਚੇ ਦੀ ਉਮਰ ਕਿੰਨੀ ਸੀ। ਮਾਊਂਟ ਸਿਨਾਈ ਵੈੱਬਸਾਈਟ ‘ਤੇ ਉਸ ਦੀ ਜੀਵਨੀ ਅਨੁਸਾਰ ਕੈਸੇਟਾ ਨੇ ਅਲਬਾਨੀ ਮੈਡੀਕਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ, ਜਿੱਥੇ ਉਸ ਨੂੰ ਮਰੀਜ਼ਾਂ ਨਾਲ ਨਜਿੱਠਣ ਵੇਲੇ ਸ਼ਲਾਘਾਯੋਗ ਕਾਰਗੁਜਾਰੀ ਅਤੇ ਹਮਦਰਦੀ ਲਈ ਇੱਕ ਪੁਰਸਕਾਰ ਵੀ ਦਿੱਤਾ ਗਿਆ ਸੀ। ਉਸਨੇ ਨੌਰਥ ਸ਼ੋਰ ਯੂਨੀਵਰਸਿਟੀ ਹਸਪਤਾਲ ਦੇ ਹੋਫਸਟ੍ਰਾ ਨੌਰਥ ਸ਼ੋਰ ਸਕੂਲ ਆਫ਼ ਮੈਡੀਸਨ ਵਿਚ ਆਪਣੀ ਡਾਕਟਰੀ ਕੀਤੀ, ਜਿੱਥੇ ਉਸ ਨੂੰ ਇੱਕ ਸਨਮਾਨ ਪੁਰਸਕਾਰ ਪ੍ਰਾਪਤ ਹੋਇਆ ਸੀ। ਡਾ. ਕੈਸੇਟਾ ਵੈਸਟ ਚੈਸਟਰ ਵਿੱਚ ਰਹਿੰਦੀ ਸੀ ਅਤੇ ਨਿਊਯਾਰਕ ਸਿਟੀ ਵਿਚ ਛਾਤੀ ਦੇ ਕੈਂਸਰ ਖੋਜ ਵਿਚ ਇਕ ਮਾਹਰ ਡਾਕਟਰ ਸੀ। ਮਾਊਂਟ ਸਿਨਾਈ ਵਿਖੇ ਡਾ. ਕੈਸੇਟਾ ਨੇ ਛਾਤੀ ਦੇ ਕੈਂਸਰ ਦੀ ਖੋਜ ਵਿਚ ਵੀ ਵਿਸ਼ੇਸ਼ਤਾ ਪ੍ਰਾਪਤ ਕੀਤੀ ਸੀ।