#AMERICA

ਨਿਊਯਾਰਕ ‘ਚ ਸਿੱਖ ਨੌਜਵਾਨ ‘ਤੇ ਨਸਲੀ ਹਮਲਾ: ਮੁੱਕੇ ਮਾਰੇ ਤੇ ਪੱਗ ਲਾਹੁਣ ਦੀ ਕੋਸ਼ਿਸ਼

ਨਿਊਯਾਰਕ, 17 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਸਿਟੀ ਵਿਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (ਐੱਮ.ਟੀ.ਏ.) ਦੀ ਬੱਸ ਵਿਚ ਸਵਾਰ ਵਿਅਕਤੀ ਨੇ ਨਸਲੀ ਹਮਲੇ ਵਿਚ 19 ਸਾਲਾ ਸਿੱਖ ਨੌਜਵਾਨ ਨੂੰ ਕਈ ਵਾਰ ਮੁੱਕੇ ਮਾਰੇ ਤੇ ਉਸ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਏ.ਬੀ.ਸੀ. 7 ਨਿਊਜ਼ ਚੈਨਲ ਨੇ ਦੱਸਿਆ ਕਿ ਪੁਲਿਸ ਨੇ ਕਿਹਾ ਕਿ ਦੋਵੇਂ ਵਿਅਕਤੀ ਐਤਵਾਰ ਸਵੇਰੇ 118ਵੀਂ ਸਟਰੀਟ ਅਤੇ ਰਿਚਮੰਡ ਹਿੱਲ ਵਿਚ ਲਿਬਰਟੀ ਐਵੇਨਿਊ ਨੇੜੇ ਸ਼ਟਲ ਬੱਸ ਵਿਚ ਸਵਾਰ ਸਨ, ਜਦੋਂ ਸ਼ੱਕੀ ਵਿਅਕਤੀ ਪੀੜਤ ਦੇ ਕੋਲ ਪਹੁੰਚਿਆ। ਉਸ ਨੇ ਸਿੱਖ ਨੌਜਵਾਨ ਨੂੰ ਕਿਹਾ, ‘ਅਸੀਂ ਇਸ ਦੇਸ਼ ਵਿਚ ਇਹ ਨਹੀਂ ਪਹਨਿਦੇ।’ ਸ਼ੱਕੀ ਨੇ ਪੱਗ ਵੱਲ ਇਸ਼ਾਰਾ ਕਰਦੇ ਹੋਏ ਪੀੜਤ ਨੂੰ ਦੱਸਿਆ, ਜਿਸ ਤੋਂ ਬਾਅਦ ਉਸ ਨੇ ਸਿੱਖ ਨੌਜਵਾਨ ਨੂੰ ਕਈ ਮੁੱਕੇ ਮਾਰੇ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਉਹ ਬੱਸ ਤੋਂ ਉਤਰ ਗਿਆ ਅਤੇ ਫਰਾਰ ਹੋ ਗਿਆ।

Leave a comment