#NEW ZEALAND

ਨਿਊਜ਼ੀਲੈਂਡ ‘ਚ ਚੱਕਰਵਾਤੀ ਤੂਫਾਨ ਗੈਬਰੀਅਲ ਨੇ ਮਚਾਈ ਤਬਾਹੀ, 11 ਦੀ ਮੌਤ

ਵੈਲਿੰਗਟਨ, 19 ਫਰਵਰੀ (ਪੰਜਾਬ ਮੇਲ)- ਨਿਊਜ਼ੀਲੈਂਡ ਵਿਚ ਚੱਕਰਵਾਤੀ ਤੂਫਾਨ ਗੈਬਰੀਅਲ ਨੇ ਤਬਾਹੀ ਮਚਾਈ ਹੋਈ ਹੈ। ਐਤਵਾਰ ਤੱਕ ਚੱਕਰਵਾਤ ਨਾਲ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ। ਉੱਥੇ ਦੇਸ਼ ਦੇ ਉੱਤਰੀ ਟਾਪੂ ‘ਤੇ ਤੂਫਾਨ ਦੇ ਇੱਕ ਹਫ਼ਤੇ ਬਾਅਦ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਚੱਕਰਵਾਤ 12 ਫਰਵਰੀ ਨੂੰ ਉੱਤਰੀ ਟਾਪੂ ਦੇ ਉਪਰਲੇ ਖੇਤਰ ਨਾਲ ਟਕਰਾਇਆ ਅਤੇ ਪੂਰਬੀ ਤੱਟ ‘ਤੇ ਪਹੁੰਚ ਗਿਆ, ਜਿਸ ਨਾਲ ਵਿਆਪਕ ਤਬਾਹੀ ਹੋਈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਗੈਬਰੀਅਲ ਨਿਊਜ਼ੀਲੈਂਡ ਨੂੰ ਇਸ ਸਦੀ ਦਾ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਕਰਾਰ ਦਿੱਤਾ ਹੈ। ਐਤਵਾਰ ਨੂੰ ਪੁਲਸ ਨੇ ਕਿਹਾ ਕਿ ਚੱਕਰਵਾਤ ਨਾਲ ਸਬੰਧਤ ਸਥਿਤੀਆਂ ਵਿੱਚ ਸਖਤ ਪ੍ਰਭਾਵਤ ਹਾਕਸ ਬੇ ਖੇਤਰ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਭਰ ਵਿੱਚ 5,608 ਲੋਕ ਸੰਪਰਕ ਵਿੱਚ ਨਹੀਂ ਹਨ ਜਦਕਿ 1,196 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਕਿ ਉਹ ਸੁਰੱਖਿਅਤ ਹਨ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਛੋਟੀ ਸੰਖਿਆ ਲਈ ਗੰਭੀਰ ਡਰ ਹੈ, ਜਿਨ੍ਹਾਂ ਵਿੱਚੋਂ ਲਗਭਗ 10 ਲਾਪਤਾ ਹਨ। ਹਾਲਾਂਕਿ ਦੇਸ਼ ਭਰ ਵਿੱਚ ਲਗਾਤਾਰ ਰਿਕਵਰੀ ਦੇ ਯਤਨ ਜਾਰੀ ਹਨ।

Leave a comment