#NEW ZEALAND

ਨਿਊਜ਼ੀਲੈਂਡ ‘ਚ ਆਇਆ 7.1 ਤੀਬਰਤਾ ਦਾ ਭੂਚਾਲ; ਸੁਨਾਮੀ ਨੂੰ ਲੈ ਕੇ ਅਲਰਟ ਜਾਰੀ

ਆਕਲੈਂਡ, 16 ਮਾਰਚ (ਪੰਜਾਬ ਮੇਲ)-ਨਿਊਜ਼ੀਲੈਂਡ ਵਿਚ ਵੀਰਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 7.1 ਮਾਪੀ ਗਈ। ਦੁਨੀਆਂ ‘ਚ ਭੂਚਾਲ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਸੰਯੁਕਤ ਰਾਜ ਭੂ-ਵਿਗਿਆਨਿਕ ਸਰਵੇਖਣ ਮੁਤਾਬਕ ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ‘ਚ 10 ਕਿਲੋਮੀਟਰ ਡੂੰਘਾਈ ਵਿਚ ਭੂਚਾਲ ਆਇਆ ਸੀ। ਭੂਚਾਲ ਕਾਰਨ ਹੋਏ ਨੁਕਸਾਨ ਦਾ ਫਿਲਹਾਲ ਪਤਾ ਲਾਇਆ ਜ ਰਿਹਾ ਹੈ।
ਇਕ ਬਿਆਨ ਅਨੁਸਾਰ ਵੀਰਵਾਰ (16 ਮਾਰਚ) ਦੀ ਸਵੇਰ ਨੂੰ ਨਿਊਜ਼ੀਲੈਂਡ ਦੇ ਉੱਤਰ ਵਿਚ ਕੇਰਮਾਡੇਕ ਟਾਪੂ ਖੇਤਰ ਵਿਚ 7.1 ਤੀਬਰਤਾ ਦਾ ਭੂਚਾਲ ਆਇਆ ਹੈ । ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਕਿਉਂਕਿ ਭੂਚਾਲ ਸਮੁੰਦਰ ਵਿਚ ਆਇਆ ਹੈ, ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿਚ ਸੁਨਾਮੀ ਆ ਸਕਦੀ ਹੈ। ਇਸ ਲਈ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਆ ਗਿਆ ਹੈ।

Leave a comment