13.7 C
Sacramento
Monday, September 25, 2023
spot_img

ਨਾਰਵੇ ਦੀ ਪਰਬਤਾਰੋਹੀ ਮਹਿਲਾ ਤੇ ਨੇਪਾਲੀ ਸ਼ੇਰਪਾ ਨੇ ਵਿਸ਼ਵ ਦੀਆਂ 14 ਸਿਖਰਲੀਆਂ ਚੋਟੀਆਂ ਨੂੰ ਫਤਹਿ ਕਰਕੇ ਰਿਕਾਰਡ ਸਿਰਜਿਆ

ਕਠਮੰਡੂ, 28 ਜੁਲਾਈ (ਪੰਜਾਬ ਮੇਲ)- ਨਾਰਵੇ ਦੀ ਵਸਨੀਕ ਕ੍ਰਿਸਟੀਨ ਹਰੀਲਾ (37) ਤੇ ਉਸ ਦਾ ਗਾਈਡ ਨੇਪਾਲ ਵਾਸੀ ਸ਼ੇਰਪਾ ਤੈਨਜਿਨ ਲਾਮਾ (35) ਵਿਸ਼ਵ ਦੇ ਦੂਜੇ ਸਭ ਤੋਂ ਉੱਚੇ ਪਰਬਤ ਮਾਊਂਟ ਕੇ2 ‘ਤੇ ਚੜ੍ਹੇ। ਇਹ ਪਰਬਤ ਪਾਕਿਸਤਾਨ ‘ਚ ਸਥਿਤ ਹੈ। ਦੋਹਾਂ ਨੇ ਵਿਸ਼ਵ ਦੀਆਂ 14 ਸਿਖਰਲੀਆਂ ਚੋਟੀਆਂ ਨੂੰ ਸਭ ਤੋਂ ਘੱਟ ਸਮੇਂ ਤਿੰਨ ਮਹੀਨਿਆਂ ‘ਚ ਫਤਹਿ ਕਰ ਕਰਕੇ ਰਿਕਾਰਡ ਸਿਰਜ ਦਿੱਤਾ ਹੈ। ਇਹ ਚੋਟੀਆਂ 8 ਹਜ਼ਾਰ ਮੀਟਰ (26,246 ਫੁੱਟ) ਤੋਂ ਵੱਧ ਉਚਾਈ ਵਾਲੀਆਂ ਹਨ। ਇਹ ਜਾਣਕਾਰੀ ਨੇਪਾਲ ਦੀ ਕੰਪਨੀ ਸੈਵਨ ਸਮਿਟ ਟਰੈਕਸ (ਐੱਸ.ਐੱਸ.ਟੀ.) ਦੇ ਐੱਮ.ਡੀ. ਤਾਸ਼ੀ ਲਕਪਾ ਸ਼ੇਰਪਾ ਨੇ ਦਿੱਤੀ ਹੈ। ਇਹ ਕੰਪਨੀ ਪਰਬਤਾਰੋਹੀਆਂ ਨੂੰ ਪਹਾੜਾਂ ‘ਤੇ ਚੜ੍ਹਨ ਲਈ ਸਾਜ਼ੋ-ਸਾਮਾਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸਟੀਨ ਤੇ ਤੈਨਜਿਨ ਨੇ ਦੁਨੀਆਂ ਦੀ ਦੂਜੀ ਸਿਖਰਲੀ ਚੋਟੀ ਮਾਊਂਟ ਕੇ2 ਨੂੰ ਸਰ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅੱਠ ਹੋਰ ਗਾਈਡ ਵੀ ਸਨ। ਐੱਮ.ਡੀ. ਤਾਸ਼ੀ ਨੇ ਇਥੇ ਬੇਸ ਕੈਂਪ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ 14 ਟੀਸੀਆਂ ਨੂੰ ਕੁਝ ਮਹੀਨਿਆਂ ‘ਚ ਫਤਹਿ ਕਰਨਾ ਇਕ ਚੁਣੌਤੀ ਭਰਿਆ ਕੰਮ ਸੀ ਅਤੇ ਆਮ ਤੌਰ ‘ਤੇ ਇਸ ਮੁਕਾਮ ਨੂੰ ਹਾਸਲ ਕਰਨ ‘ਚ ਪਰਬਤਾਰੋਹੀਆਂ ਨੂੰ ਸਾਲਾਂਬੱਧੀ ਲੱਗ ਜਾਂਦੇ ਹਨ। ਕਾਬਿਲੇਗੌਰ ਹੈ ਕਿ ਦੋਹਾਂ (ਕ੍ਰਿਸਟੀਨ ਤੇ ਤੈਨਜਿਨ) ਨੇ ਨੇਪਾਲ ਦੇ ਨਿਰਮਲ ਪੁਰਜਾ ਵੱਲੋਂ ਸਿਰਜੇ ਰਿਕਾਰਡ ਨੂੰ ਤੋੜ ਦਿੱਤਾ ਹੈ, ਜਿਸ ਨੇ ਸਾਲ 2019 ਵਿਚ ਇਨ੍ਹਾਂ 14 ਸਿਖਰਾਂ ਨੂੰ ਛੇ ਮਹੀਨੇ ਤੇ ਇਕ ਹਫਤੇ ਦੇ ਸਮੇਂ ‘ਚ ਸਰ ਕੀਤਾ ਸੀ। ਕ੍ਰਿਸਟੀਨ ਤੇ ਉਸ ਦੇ ਗਾਈਡ ਤੈਨਜਿਨ ਵੱਲੋਂ ਜੋ ਮੁਕਾਮ ਹਾਸਲ ਕੀਤਾ ਗਿਆ ਹੈ, ਉਸ ਦੀ ਹੋਰਨਾਂ ਪਰਬਤਾਰੋਹੀਆਂ ਨੇ ਪੁਸ਼ਟੀ ਕੀਤੀ ਹੈ ਪਰ ਗਿੰਨੀਜ਼ ਬੁੱਕ ਆਫ ਰਿਕਾਰਡਜ਼ ਵੱਲੋਂ ਫਿਲਹਾਲ ਇਸ ਦੀ ਤਸਦੀਕ ਨਹੀਂ ਕੀਤੀ ਗਈ। ਇਹ ਦੋਵੇਂ ਪਰਬਤਾਰੋਹੀ ਤਿੱਬਤ ਖੇਤਰ ਵਿਚ ਸ਼ੀਸ਼ਾਪਾਂਗਮਾ ਸਿਖਰ ‘ਤੇ 26 ਅਪ੍ਰੈਲ ਨੂੰ ਚੜ੍ਹੇ ਸਨ ਤੇ ਇਸ ਤੋਂ ਬਾਅਦ ਉਹ ਐਵਰੈਸਟ, ਕੰਚਨਜੰਗਾ, ਲਹੋਤਸੇ, ਮਕਾਲੂ, ਚੋਅ ਓਇਯੂ, ਧੌਲਾਗਿਰੀ, ਮਨਾਸਲੂ ਤੇ ਨੇਪਾਲ ਦੀ ਅੰਨਪੂਰਨਾ ਚੋਟੀ ‘ਤੇ ਚੜ੍ਹਨ ਮਗਰੋਂ ਪਾਕਿਸਤਾਨ ਗਏ ਸਨ, ਜਿਥੇ ਉਹ ਨਾਂਗਾ ਪਰਬਤ, ਗਸ਼ਰਬਰਮ-1 ਤੇ ਗਸ਼ਰਬਰਮ-2 ਅਤੇ ਬਰਾਡ ਚੋਟੀ ਫਤਹਿ ਕਰਨ ਮਗਰੋਂ ਮਾਊਂਟ ਕੇ2 ‘ਤੇ ਚੜ੍ਹੇ। ਦੋਹਾਂ ਨੇ ਇਹ ਸਾਰੀਆਂ 14 ਚੋਟੀਆਂ 92 ਦਿਨਾਂ ਵਿਚ ਸਰ ਕੀਤੀਆਂ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles