#CANADA

ਨਾਮਵਰ ਸਾਹਿਤਕਾਰ ਰਵਿੰਦਰ ਰਵੀ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਨਾਲ ਸਨਮਾਨਿਤ

ਸਰੀ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)-26 ਅਗਸਤ 2023 ਨੂੰ ਲਾਹੌਰ (ਪਾਕਿਸਤਾਨ) ਵਿਖੇ ਕਜਾਫੀ ਸਟੇਡੀਅਮ ਦੇ ਪਿਲਾਕ ਆਡੀਟੋਰੀਅਮ ਵਿਚ ਵਾਰਿਸ ਸ਼ਾਹ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਵਿਚ ਕੈਨੇਡਾ ਨਿਵਾਸੀ ਨਾਮਵਰ ਸਾਹਿਤਕਾਰ ਰਵਿੰਦਰ ਰਵੀ ਨੂੰ ‘ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਵਿਚ ਉਨ੍ਹਾਂ ਨੂੰ ਸੋਨ ਚਿੰਨ੍ਹ, ਵੱਡੇ ਸ਼ਾਇਰ ਦਾ ਖ਼ਿਤਾਬ, ਵਾਰਿਸ ਸ਼ਾਹ ਦਰਬਾਰ ਦੀਆਂ ਵਿਸ਼ੇਸ਼ ਬਖਸ਼ਿਸ਼ਾਂ ਅਤੇ ਅਨੇਕਾਂ ਹੋਰ ਤੋਹਫਿਆਂ ਨਾਲ ਨਿਵਾਜਿਆ ਗਿਆ। ਇਸ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਰੀ-ਵੈਨਕੂਵਰ ਖੇਤਰ ਦੇ ਲੇਖਕਾਂ ਨੇ ਰਵਿੰਦਰ ਰਵੀ ਨੂੰ ਇਹ ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਰਵੀ ਸਾਹਿਬ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੂੰ ਮੁਬਾਰਕਬਾਦ ਕਹਿਣ ਵਾਲਿਆਂ ਵਿਚ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸਮੇਸ਼ ਗਿੱਲ ਫਿਰੋਜ਼ ਤੇ ਗੁਰਮੀਤ ਸਿੰਘ ਸਿੱਧੂ, ਵੈਨਕੂਵਰ ਵਿਚਾਰ ਮੰਚ ਦੇ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਸ਼ਾਮਲ ਹਨ। ਇਸ ਮੌਕੇ ਡਾਇਰੈਕਟਰ ਅਵਤਾਰ ਸਿੰਘ ਬਰਾੜ ਨੇ ਸੈਂਟਰ ਨੂੰ 1000 ਡਾਲਰ ਸਹਾਇਤਾ ਵਜੋਂ ਦਿੱਤੇ। ਅੰਤ ਵਿਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ-ਪਾਣੀ ਦੀ ਸੇਵਾ ਅਮਰ ਸਿੰਘ ਮੁੰਡੀ ਵੱਲੋਂ ਕੀਤੀ ਗਈ।

Leave a comment