#PUNJAB

 ਨਾਭਾ ਜੇਲ੍ਹ  ’ਚ ਬੰਦ ਕੈਦੀ ਚਲਾ ਰਿਹਾ ਸੀ ਡਰੱਗ ਰੈਕੇਟ, ਮਾਮਲੇ ’ਚ ਹਾਈਕੋਰਟ ਸਖ਼ਤ

ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਦੇ ਹੋਏ ਕਿਹਾ ਕਿ ਸਰਕਾਰ ਜਵਾਬ ਦੇਵੇਂ ਕਿ ਜੇਲ ਅਥਾਰਟੀ ਖਿਲਾਫ ਕੀ ਕਾਰਵਾਈ ਹੋਈ? ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਹ ਦੱਸਣ ਦੇ ਹੁਕਮ ਦਿੱਤੇ ਹਨ ਕਿ ਭਵਿੱਖ ਵਿੱਚ ਜੇਲ੍ਹਾਂ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ।

ਦੱਸ ਦਈਏ ਕਿ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਨੇ 15 ਅਕਤੂਬਰ 2022 ਨੂੰ ਦੋ ਲੜਕਿਆਂ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਲੜਕਿਆਂ ਨੇ ਆਪਣੇ ਬਿਆਨ ਵਿੱਚ ਮੁਲਜ਼ਮ ਬਲਦੇਵ ਸਿੰਘ ਦਾ ਨਾਂ ਲਿਆ ਜੋ ਉਸ ਸਮੇਂ ਕਿਸੇ ਹੋਰ ਕੇਸ ਵਿੱਚ ਜੇਲ੍ਹ ਵਿੱਚ ਸੀ। ਬਾਅਦ ਵਿੱਚ ਕੀਤੀ ਗਈ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਬਲਦੇਵ ਸਿੰਘ ਜੇਲ੍ਹ ਵਿੱਚੋਂ ਹੀ ਫ਼ੋਨ ਰਾਹੀਂ ਇਹ ਰੈਕੇਟ ਚਲਾਉਂਦਾ ਹੈ ਅਤੇ ਉਹ ਅਕਸਰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਰਾਹੀਂ ਪਾਕਿਸਤਾਨ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਹੈ।