25.5 C
Sacramento
Sunday, September 24, 2023
spot_img

ਨਾਈਜਰ ‘ਚ ਤਖਤਾਪਲਟ ਮਗਰੋਂ ਭਾਰਤ ਸਰਕਾਰ ਵੱਲੋਂ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਨਿਆਮੀ, 11 ਅਗਸਤ (ਪੰਜਾਬ ਮੇਲ)- ਨਾਈਜਰ ‘ਚ ਤਖ਼ਤਾਪਲਟ ਤੋਂ ਬਾਅਦ ਭਾਰਤ ਸਰਕਾਰ ਨੇ ਉੱਥੇ ਮੌਜੂਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਭਾਰਤੀਆਂ ਨੂੰ ਉਥੋਂ ਆਪਣੇ ਦੇਸ਼ ਪਰਤਣ ਲਈ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਭਾਰਤੀਆਂ ਦਾ ਨਾਈਜਰ ਵਿਚ ਰਹਿਣਾ ਜ਼ਰੂਰੀ ਨਹੀਂ ਹੈ, ਉਨ੍ਹਾਂ ਨੂੰ ਭਾਰਤ ਵਾਪਸ ਆਉਣ ਲਈ ਜਲਦੀ ਤੋਂ ਜਲਦੀ ਨਾਈਜਰ ਛੱਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਜਿਹੜੇ ਲੋਕ ਭਾਰਤੀ ਦੂਤਘਰ ਨਾਲ ਸੰਪਰਕ ਕਾਇਮ ਨਹੀਂ ਕਰ ਸਕੇ ਹਨ, ਉਹ ਆਪਣੇ ਆਪ ਨੂੰ ਰਜਿਸਟਰ ਕਰਾਉਣ।
ਜ਼ਿਕਰਯੋਗ ਹੈ ਕਿ ਪੱਛਮੀ ਅਫਰੀਕੀ ਦੇਸ਼ ਨਾਈਜਰ ‘ਚ ਲਗਭਗ 250 ਭਾਰਤੀ ਨਾਗਰਿਕ ਰਹਿੰਦੇ ਹਨ। ਤਖ਼ਤਾਪਲਟ ਤੋਂ ਬਾਅਦ ਉਥੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਉਥੋਂ ਵਾਪਸ ਪਰਤਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੂਤਘਰ ਨਾਲ ਸੰਪਰਕ ਕਰਨ ਅਤੇ ਆਪਣੇ ਵਤਨ ਪਰਤਣ ਲਈ ਆਪਣੇ ਨਾਂ ਦਰਜ ਕਰਾਉਣ। ਦਰਅਸਲ ਅਫਰੀਕੀ ਦੇਸ਼ ਨਾਈਜਰ ‘ਚ ਫ਼ੌਜ ਨੇ ਹਾਲ ਹੀ ‘ਚ ਰਾਸ਼ਟਰਪਤੀ ਮੁਹੰਮਦ ਬਾਜੂਮ ਦਾ ਤਖ਼ਤਾਪਲਟ ਕੀਤਾ ਹੈ। ਤਖ਼ਤਾਪਲਟ ਤੋਂ ਬਾਅਦ ਰਾਸ਼ਟਰਪਤੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਥੇ ਸਥਿਤੀ ਵਿਗੜਦੀ ਜਾ ਰਹੀ ਹੈ। ਫੌਜੀਆਂ ਨੇ ਇਸ ਤਖ਼ਤਾਪਲਟ ਦਾ ਐਲਾਨ ਨੈਸ਼ਨਲ ਟੀ.ਵੀ. ‘ਤੇ ਕੀਤਾ। ਫ਼ੌਜ ਨੇ ਨਾਈਜਰ ਦੇ ਸੰਵਿਧਾਨ ਨੂੰ ਭੰਗ ਕਰਨ ਦਾ ਐਲਾਨ ਕਰਦਿਆਂ ਸਾਰੀਆਂ ਸੰਸਥਾਵਾਂ ਨੂੰ ਮੁਅੱਤਲ ਕਰ ਦਿੱਤਾ। ਇਸ ਤਖ਼ਤਾਪਲਟ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਨਾਈਜਰ ਵਿਚ ਤਖ਼ਤਾਪਲਟ ਹੋਇਆ ਹੈ। ਸਾਲ 1960 ਵਿਚ ਫਰਾਂਸ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਇੱਥੇ ਚਾਰ ਵਾਰ ਤਖ਼ਤਾ ਪਲਟ ਹੋ ਚੁੱਕਾ ਹੈ। ਨਾਈਜਰ ਤੋਂ ਪਹਿਲਾਂ ਇਸ ਦੇ ਦੋ ਗੁਆਂਢੀ ਦੇਸ਼ਾਂ ਮਾਲੀ ਅਤੇ ਬੁਰਕੀਨਾ ਫਾਸੋ ਵਿਚ ਪਿਛਲੇ ਸਾਲਾਂ ‘ਚ ਜੇਹਾਦੀ ਵਿਦਰੋਹ ਤੋਂ ਬਾਅਦ ਤਖ਼ਤਾਪਲਟ ਹੋਇਆ ਸੀ ਅਤੇ ਹੁਣ ਇਸ ਛੋਟੇ ਜਿਹੇ ਦੇਸ਼ ਵਿਚ ਤਖ਼ਤਾਪਲਟ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਖਾਸ ਕਰਕੇ ਅਮਰੀਕਾ ਅਤੇ ਅਫਰੀਕੀ ਸੰਘ ਦੀਆਂ ਮੁਸ਼ਕਲਾਂ ਸਭ ਤੋਂ ਵਧ ਗਈਆਂ ਹਨ।
ਰਾਸ਼ਟਰਪਤੀ ਮੁਹੰਮਦ ਬਾਜ਼ੌਮ ਦਾ ਕਹਿਣਾ ਹੈ ਕਿ ਉਸਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਭੋਜਨ ਦੇ ਨਾਮ ‘ਤੇ ਫੌਜੀ ਜੁੰਟਾ ਉਸਨੂੰ ਸਿਰਫ ਸੁੱਕੀ ਬਰਫ਼ ਅਤੇ ਪਾਸਤਾ ਦੇ ਰਿਹਾ ਹੈ। ਬਾਜ਼ੂਮ ਨੂੰ ਸੱਤਾ ਸੌਂਪਣ ਲਈ ਫੌਜੀ ਜੁੰਟਾ ‘ਤੇ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਫੌਜੀ ਜੁੰਟਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫ਼ੌਜੀ ਜੁੰਟਾ ਅੰਤਰਰਾਸ਼ਟਰੀ ਦਬਾਅ ਨੂੰ ਵੀ ਠੁਕਰਾ ਰਿਹਾ ਹੈ ਕਿਉਂਕਿ ਇਸ ਨੂੰ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਇਸ ਕਾਰਨ ਉਹ ਸੱਤਾ ਵਿਚ ਰਹਿੰਦਾ ਹੈ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles