#INDIA

ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਤਿਆਰੀ ਮੁਕੰਮਲ

– ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਹੋ ਸਕਦਾ ਹੈ ਉਦਘਾਟਨ
ਨਵੀਂ ਦਿੱਲੀ, 17 ਮਈ (ਪੰਜਾਬ ਮੇਲ)- ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਅਤੇ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਨਵੇਂ ਸੰਸਦ ਭਵਨ ਦੀ ਚਾਰ ਮੰਜ਼ਿਲਾ ਇਮਾਰਤ ‘ਚ 1224 ਸੰਸਦ ਮੈਂਬਰਾਂ ਦੇ ਬੈਠਣ ਵਿਵਸਥਾ ਹੈ। ਸੰਸਦ ਭਵਨ ‘ਚ ਦਾਖ਼ਲ ਹੋਣ ਲਈ ਸੰਸਦ ਮੈਂਬਰਾਂ ਵੀ.ਆਈ.ਪੀ. ਅਤੇ ਵੇਖਣ ਆਉਣ ਵਾਲੇ ਲੋਕਾਂ ਲਈ ਵੱਖ-ਵੱਖ ਦਰਵਾਜ਼ੇ ਹੋਣਗੇ। ਹਲਕਿਆਂ ਮੁਤਾਬਿਕ ਨਵੇਂ ਸੰਸਦ ਭਵਨ ‘ਚ ਦਾਖ਼ਲ ਹੋਣ ਲਈ ਤਿੰਨ ਮੁੱਖ ਦਰਵਾਜ਼ੇ ਹਨ, ਜਿਨ੍ਹਾਂ ਨੂੰ ਗਿਆਨ ਦੁਆਰ, ਸ਼ਕਤੀ ਦੁਆਰ ਅਤੇ ਕਰਮ ਦੁਆਰ ਦਾ ਨਾਂਅ ਦਿੱਤਾ ਗਿਆ ਹੈ। ਨਵੀਂ ਇਮਾਰਤ ‘ਚ ਪਿਛਲੀ ਇਮਾਰਤ ਦੀ ਕੋਈ ਵੀ ਤਸਵੀਰ ਜਾਂ ਮੂਰਤੀ ਨਹੀਂ ਲਿਆਂਦੀ ਗਈ। ਇਸ ‘ਚ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਜਵਾਹਰ ਲਾਲ ਨਹਿਰੂ ਸਮੇਤ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਹੋਣਗੀਆਂ। ਇਸ ਭਵਨ ‘ਚ ਇਕ ਸੰਵਿਧਾਨਕ ਹਾਲ ਵੀ ਬਣਾਇਆ ਗਿਆ ਹੈ, ਜਿਸ ‘ਚ ਭਾਰਤ ਦੇ ਮੂਲ ਸੰਵਿਧਾਨ ਦੀ ਇਕ ਕਾਪੀ ਰੱਖੀ ਗਈ ਹੈ। ਨਵੇਂ ਸੰਸਦ ਭਵਨ ਦੀ ਨਿਰਮਾਣ ਟਾਟਾ ਪ੍ਰਜੈਕਟਸ ਵਲੋਂ 970 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਇਸ ਭਵਨ ਦਾ ਨਿਰਮਾਣ 15 ਜਨਵਰੀ, 2021 ‘ਚ ਸ਼ੁਰੂ ਹੋਇਆ ਸੀ।

Leave a comment