#AMERICA

ਨਵੇਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰੋਜਬਰਗ ਸ਼ਹਿਰ ਓਰੇਗਨ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ

ਸੈਕਰਾਮੈਂਟੋ, 19 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਵੇਂ ਉਸਾਰੀ ਅਧੀਨ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਗਰੀਨ ਡਿਸਟਿ੍ਰਕ ਰੋਜਬਰਗ ਸ਼ਹਿਰ ਓਰੇਗਨ ਵਿਖੇ ਸਮੂਹ ਗੁਰੂ ਪਿਆਰੀ ਸਾਧ ਸੰਗਤ ਵਲੋਂ ਪਹਿਲੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਚੜਾਉਣ ਦੀ ਰਸਮ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਸਮੂਹ ਸੰਗਤਾਂ ਨੇ ਕੀਰਤਨ ਦਾ ਵੀ ਅਨੰਦ ਮਾਣਿਆ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹਰਵਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਵਾਲੇ ਬਣਨ ਅਤੇ ਅੰਮਿ੍ਰਤਧਾਰੀ ਸਿੰਘ ਸਜਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਲਿਆਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਮਨਜੀਤ ਸਿੰਘ ਸੰਧੂ, ਗੁਰਦਿਆਲ ਸਿੰਘ ਮੱਲੀ ਅੱਟਾ, ਸੁਖਵਿੰਦਰ ਸਿੰਘ ਮੋਰਾਂਵਾਲੀ, ਰਵਿੰਦਰ ਸਿੰਘ ਲੱਕੀ ਦਿੱਲੀ, ਗੁਰਜੀਤ ਸਿੰਘ ਮੋਰਾਂਵਾਲੀ, ਹਰਜੀਤ ਸਿੰਘ ਵੱਡਾ ਘਰ, ਰਾਜਿੰਦਰ ਸਿੰਘ, ਪਰਮਜੀਤ ਕੌਰ ਸੰਧੂ ਹਾਜ਼ਰ ਸਨ। ਮੈਂਬਰਾਂ ਤੋਂ ਇਲਾਵਾ ਕਿਰਪਾਲ ਸਿੰਘ ਝੱਲੀ, ਜਸਕਰਨ ਸਿੰਘ ਸੰਧੂ, ਬਲਕਰਨ ਸਿੰਘ ਸੰਧੂ, ਜਗਜੀਤ ਸਿੰਘ ਮੋਰਾਂਵਾਲੀ, ਰਣਜੀਤ ਸਿੰਘ ਸ਼੍ਰੀਗੰਗਾਨਗਰ, ਹਰਵਿੰਦਰ ਸਿੰਘ ਮਾਹਿਲ ਗਹਿਲਾ, ਜੋਗਿੰਦਰ ਸਿੰਘ ਜੌਹਲ, ਰਾਜਿੰਦਰ ਮੋਰਾਂਵਾਲੀ, ਰਾਜਿੰਦਰ ਕੁਲਾਰ ਸੰਸਾਰਪੁਰ ਅਤੇ ਸਮੂਹ ਸੰਗਤਾਂ ਹਾਜਰ ਸਨ।

Leave a comment