19.5 C
Sacramento
Tuesday, September 26, 2023
spot_img

ਨਵੇਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ਬਰਗ ਸ਼ਹਿਰ ਓਰੇਗਨ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ

ਸੈਕਰਾਮੈਂਟੋ, 23 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਵੇਂ ਉਸਾਰੀ ਅਧੀਨ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਗਰੀਨ ਡਿਸਟ੍ਰਿਕ ਰੋਜ਼ਬਰਗ ਸ਼ਹਿਰ ਓਰੇਗਨ ਵਿਖੇ ਸਮੂਹ ਗੁਰੂ ਪਿਆਰੀ ਸਾਧ ਸੰਗਤ ਵਲੋਂ ਪਹਿਲੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਚੜਾਉਣ ਦੀ ਰਸਮ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਸਮੂਹ ਸੰਗਤਾਂ ਨੇ ਕੀਰਤਨ ਦਾ ਵੀ ਅਨੰਦ ਮਾਣਿਆ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹਰਵਿੰਦਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਵਾਲੇ ਬਣਨ ਅਤੇ ਅੰਮ੍ਰਿਤਧਾਰੀ ਸਿੰਘ ਸਜਣ ਲਈ ਕਿਹਾ। ਉਨ੍ਹਾਂ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਲਿਆਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਕਮੇਟੀ ਮੈਂਬਰ ਮਨਜੀਤ ਸਿੰਘ ਸੰਧੂ ਹੀਉਂ, ਗੁਰਦਿਆਲ ਸਿੰਘ ਮੱਲੀ ਅੱਟਾ, ਸੁਖਵਿੰਦਰ ਸਿੰਘ ਮੋਰਾਂਵਾਲੀ, ਰਵਿੰਦਰ ਸਿੰਘ ਲੱਕੀ ਦਿੱਲੀ, ਗੁਰਜੀਤ ਸਿੰਘ ਮੋਰਾਂਵਾਲੀ, ਹਰਜੀਤ ਸਿੰਘ ਵੱਡਾ ਘਰ, ਰਾਜਿੰਦਰ ਸਿੰਘ, ਪਰਮਜੀਤ ਕੌਰ ਸੰਧੂ ਹੀਉਂ ਹਾਜ਼ਰ ਸਨ। ਮੈਂਬਰਾਂ ਤੋਂ ਇਲਾਵਾ ਕਿਰਪਾਲ ਸਿੰਘ ਝੱਲੀ ਹੀਉਂ, ਜਸਕਰਨ ਸਿੰਘ ਸੰਧੂ, ਬਲਕਰਨ ਸਿੰਘ ਸੰਧੂ, ਜਗਜੀਤ ਸਿੰਘ ਮੋਰਾਂਵਾਲੀ, ਰਣਜੀਤ ਸਿੰਘ ਸ਼੍ਰੀਗੰਗਾਨਗਰ, ਹਰਵਿੰਦਰ ਸਿੰਘ ਮਾਹਿਲ ਗਹਿਲਾ, ਜੋਗਿੰਦਰ ਸਿੰਘ ਜੌਹਲ, ਰਾਜਿੰਦਰ ਮੋਰਾਂਵਾਲੀ, ਰਾਜਿੰਦਰ ਕੁਲਾਰ ਸੰਸਾਰਪੁਰ ਅਤੇ ਸਮੂਹ ਸੰਗਤਾਂ ਹਾਜ਼ਰ ਸਨ।

Related Articles

Stay Connected

0FansLike
3,873FollowersFollow
21,200SubscribersSubscribe
- Advertisement -spot_img

Latest Articles