22.5 C
Sacramento
Saturday, September 23, 2023
spot_img

ਨਵਜੋਤ ਸਿੱਧੂ ਨੇ ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਲਿਖੀ ਭਾਵੁਕ ਪੋਸਟ

ਜਲੰਧਰ, 10 ਅਗਸਤ (ਪੰਜਾਬ ਮੇਲ)-  ਕੈਂਸਰ ਦੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਤਸਵੀਰਾਂ ਸਾਂਝੀਆਂ ਕਰ ਪਤੀ ਨਵਜੋਤ ਸਿੰਘ ਸਿੱਧੂ ਨੇ ਭਾਵੁਕ ਪੋਸਟ ਲਿਖੀ ਹੈ। ਪੋਸਟ ‘ਚ ਸਿੱਧੂ ਨੇ ਲਿਖਿਆ ਹੈ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਸਖ਼ਤ ਪ੍ਰੀਖਿਆ ਦੇ ਮਾਨਸਿਕ ਜ਼ਖਮ ਅਜੇ ਵੀ ਅੱਲ੍ਹੇ ਹਨ।

ਨਵਜੋਤ ਸਿੱਧੂ ਨੇ ਅੱਗੇ ਲਿਖਿਆ ਹੈ ਕਿ ਪਤਨੀ ਦੀ ਪੰਜਵੀਂ ਕੀਮੋ ਚੱਲ ਰਹੀ ਹੈ। ਕੁਝ ਸਮੇਂ ਲਈ ਚੰਗੀ ਨਾੜੀ ਲੱਭਣਾ ਵਿਅਰਥ ਗਿਆ ਅਤੇ ਫਿਰ ਡਾਕਟਰ ਰੁਪਿੰਦਰ ਦੀ ਮੁਹਾਰਤ ਕੰਮ ਆਈ। ਉਸਨੇ ਆਪਣੀ ਬਾਂਹ ਹਿਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਖ਼ੁਦ ਚਮਚੇ ਨਾਲ ਖਾਣਾ ਖੁਆਇਆ। ਆਖਰੀ ਕੀਮੋ ਤੋਂ ਬਾਅਦ ਪ੍ਰਤੀਕ੍ਰਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਗਰਮੀ ਕਾਰਨ ਉਸਨੂੰ ਮਨਾਲੀ ਲੈ ਜਾਣ ਦਾ ਸਮਾਂ ਆ ਗਿਆ ਹੈ। ਦੱਸਣਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਹੈ ਤੇ ਕੀਮੋਥਰੈਪੀਆਂ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਵੀ ਝੜ ਗਏ ਹਨ। ਨਵਜੋਤ ਸਿੱਧੂ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਇਹ ਸਾਫ਼ ਵੇਖਿਆ ਜਾ ਸਕਦਾ ਹੈ। ਇਸ ਔਖੇ ਸਮੇਂ ਵਿੱਚ ਨਵਜੋਤ ਸਿੱਧੂ ਇਕ ਚੰਗੇ ਪਤੀ ਵਾਂਗ ਉਨ੍ਹਾਂ ਦਾ ਖਿਆਲ ਰੱਖ ਰਹੇ ਹਨ ਤੇ ਇਲਾਜ ਦੌਰਾਨ ਆਪਣੇ ਸਿਆਸੀ ਤੇ ਨਿੱਜੀ ਰਝੇਵਿਆਂ ਨੂੰ ਛੱਡ ਕੇ ਪਤਨੀ ਦਾ ਸਾਥ ਦੇ ਰਹੇ ਹਨ। ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਧੀ ਸਮੇਤ ਈਸ਼ਾ ਯੋਗ ਕੇਂਦਰ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹ ਕਈ ਮੰਦਰਾਂ ਦੇ ਦਰਸ਼ਨ ਵੀ ਕਰ ਚੁੱਕੇ ਹਨ।

Related Articles

Stay Connected

0FansLike
3,869FollowersFollow
21,200SubscribersSubscribe
- Advertisement -spot_img

Latest Articles