#AMERICA

ਦੱਖਣੀ ਕੈਲੀਫੋਰਨੀਆ ‘ਚ ਹੈਲੀਕਾਪਟਰ ਕਰੈਸ਼; ਅੱਗ ਬੁਝਾਉਂਦੇ ਸਮੇਂ ਹੋਇਆ ਹਾਦਸਾ

ਕੈਲੀਫੋਰਨੀਆ, 8 ਅਗਸਤ (ਪੰਜਾਬ ਮੇਲ)-  ਫਾਇਰ ਕਪਤਾਨ ਅਤੇ ਬੁਲਾਰੇ ਰਿਚਰਡ ਕੋਰਡੋਵਾ ਨੇ ਦੱਸਿਆ ਕਿ ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨਾਲ ਇਕਰਾਰਨਾਮੇ ਤਹਿਤ ਕੰਮ ਕਰ ਰਿਹਾ ਹੈਲੀਕਾਪਟਰ ਕਰੈਸ਼ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਹੈਲੀਕਾਪਟਰ ਦੀ ਮਦਦ ਨਾਲ ਅੱਗ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਵਿਚ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਵਿਭਾਗ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਟੀਮ ਨੂੰ ਮਦਦ ਲਈ ਉੱਥੇ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਦਾ ਕਪਤਾਨ ਅੱਗ ਦੀ ਲਪੇਟ ਵਿਚ ਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਅਜੇ ਵੀ ਹਾਦਸੇ ਦੀ ਜਾਂਚ ਕਰ ਰਿਹਾ ਹੈ। ਹਾਦਸੇ ‘ਚ ਜ਼ਖ਼ਮੀਆਂ ਜਾਂ ਮਰਨ ਵਾਲਿਆਂ ਦੀ ਸੰਖਿਆ ਬਾਰੇ ਫੌਰੀ ਤੌਰ ‘ਤੇ ਜਾਣਕਾਰੀ ਨਹੀਂ ਮਿਲ ਸਕੀ ਹੈ।

Leave a comment