-ਅਜਿਹੇ ਕੇਸਾਂ ਵਾਲੇ 480 ਉਮੀਦਵਾਰਾਂ ਨੇ ਪਿਛਲੇ ਪੰਜ ਸਾਲਾਂ ‘ਚ ਲੜੀ ਚੋਣ
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਮੇਲ)- ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏ.ਡੀ.ਆਰ.) ਅਨੁਸਾਰ ਦੇਸ਼ ਦੇ ਕੁੱਲ 107 ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਨਫਰਤੀ ਤਕਰੀਰਾਂ ਦੇ ਕੇਸ ਹਨ ਤੇ ਅਜਿਹੇ ਕੇਸਾਂ ਵਾਲੇ 480 ਉਮੀਦਵਾਰਾਂ ਨੇ ਪਿਛਲੇ ਪੰਜ ਸਾਲਾਂ ‘ਚ ਚੋਣ ਲੜੀ ਹੈ। ਏਡੀਆਰ ਤੇ ਨੈਸ਼ਨਲ ਇਲੈਕਸ਼ਨ ਵਾਚ (ਐੱਨ.ਈ.ਡਬਲਯੂ.) ਨੇ ਉਕਤ ਮਿਆਦ ਅੰਦਰ ਦੇਸ਼ ‘ਚ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚ ਨਾਕਾਮ ਉਮੀਦਵਾਰਾਂ ਤੋਂ ਇਲਾਵਾ ਸਾਰੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਸਵੈ-ਘੋਸ਼ਣਾ ਪੱਧਰਾਂ ਦਾ ਵਿਸ਼ਲੇਸ਼ਣ ਕੀਤਾ ਹੈ।