#INDIA

ਦੇਸ਼ ‘ਚ ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਵਿਕਰੀ 90,000 ਕਰੋੜ ਰੁਪਏ ਤੱਕ ਪੁੱਜਣ ਦੀ ਆਸ: ਰਿਪੋਰਟ

ਨਵੀਂ ਦਿੱਲੀ, 15 ਸਤੰਬਰ (ਪੰਜਾਬ ਮੇਲ)- ਦੇਸ਼ ‘ਚ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਵਿਕਰੀ ਸਾਲਾਨਾ ਆਧਾਰ ‘ਤੇ 18-20 ਫੀਸਦੀ ਵਧਣ ਅਤੇ 90,000 ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਮਾਰਕੀਟ ਰਿਸਰਚ ਕੰਪਨੀ ਰੈੱਡਸੀਅਰ ਸਟ੍ਰੈਟਜੀ ਕੰਸਲਟੈਂਟਸ ਦੇ ਅਨੁਸਾਰ, ‘ਸਾਡਾ ਅੰਦਾਜ਼ਾ ਹੈ ਕਿ 2023 ਦੇ ਤਿਉਹਾਰੀ ਮਹੀਨੇ ‘ਚ ਆਨਲਾਈਨ ਕਾਰੋਬਾਰਲਈ ਕਰੀਬ 90,000 ਕਰੋੜ ਰੁਪਏ ਹੋਵੇਗਾ, ਜੋ ਕਿ ਪਿਛਲੇ ਸਾਲ ਤਿਉਹਾਰੀ ਮਹੀਨੇ ਦੀ ਵਿਕਰੀ ਨਾਲੋਂ 18-20 ਪ੍ਰਤੀਸ਼ਤ ਵੱਧ ਹੈ। ਇਸ ਤਿਉਹਾਰੀ ਮਹੀਨੇ ਦੌਰਾਨ 14 ਕਰੋੜ ਆਨਲਾਈਨ ਖਰੀਦਦਾਰਾਂ ਵੱਲੋਂ ਘੱਟੋ-ਘੱਟ ਇੱਕ ਆਨਲਾਈਨ ਖਰੀਦਦਾਰੀ ਕਰਨ ਦੀ ਉਮੀਦ ਹੈ।

Leave a comment