#OTHERS

ਦੂਸਰੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ ਜੋਅ ਬਾਇਡਨ

-ਟਰੰਪ ਵੀ ਲੜਨਗੇ ਨਵੰਬਰ 2024 ਦੀ ਰਾਸ਼ਟਰਪਤੀ ਚੋਣ
ਡਬਲਿਨ, 17 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਮੁੜ ਤੋਂ ਚੋਣ ਲੜਨਗੇ। ਆਇਰਿਸ਼ ਰਾਸ਼ਟਰੀ ਰੇਡੀਓ ਅਤੇ ਟੈਲੀਵਿਜ਼ਨ ਪ੍ਰਸਾਰਕ ਆਰ.ਟੀ.ਈ. ਨੇ ਸ਼ਨੀਵਾਰ ਇਹ ਸੂਚਨਾ ਦਿੱਤੀ।
ਸ਼ੁੱਕਰਵਾਰ ਅੱਧੀ ਰਾਤ ਨੂੰ ਆਇਰਲੈਂਡ ਤੋਂ ਰਵਾਨਾ ਹੋਣ ਤੋਂ ਪਹਿਲਾਂ ਬਾਇਡਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਦੂਜੇ ਕਾਰਜਕਾਲ ਲਈ ਚੋਣ ਲੜਨ ਦਾ ਮਨ ਬਣਾ ਲਿਆ ਹੈ ਅਤੇ ਜਲਦ ਹੀ ਇਕ ਰਸਮੀ ਮੁਹਿੰਮ ਦਾ ਐਲਾਨ ਕਰਨਗੇ। ਬਾਇਡਨ 3 ਦਿਨਾ ਸਰਕਾਰੀ ਦੌਰੇ ‘ਤੇ ਡਬਲਿਨ ਪਹੁੰਚੇ। ਆਪਣੀ ਫੇਰੀ ਦੌਰਾਨ ਉਨ੍ਹਾਂ ਆਪਣੇ ਆਇਰਿਸ਼ ਹਮਰੁਤਬਾ ਮਾਈਕਲ ਡੀ ਹਿਗਿੰਸ ਨਾਲ ਮੁਲਾਕਾਤ ਕੀਤੀ ਅਤੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਨਾਲ ਗੱਲਬਾਤ ਕੀਤੀ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2020 ਦੀਆਂ ਚੋਣਾਂ ‘ਚ ਬਾਇਡਨ ਤੋਂ ਹਾਰ ਗਏ ਸਨ ਪਰ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਨਵੰਬਰ 2024 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨਗੇ।

Leave a comment