10.4 C
Sacramento
Tuesday, March 28, 2023
spot_img

ਦੁਬਾਰਾ ਸੱਤਾ ‘ਚ ਆਇਆ, ਤਾਂ ਇਕ ਦਿਨ ‘ਚ ਹੀ ਰੂਸ-ਯੂਕਰੇਨ ਜੰਗ ਕਰਵਾ ਦੇਵਾਂਗਾ ਖਤਮ : ਟਰੰਪ

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਵਿਚ ਵਾਪਸ ਆਉਂਦੇ ਹਨ, ਤਾਂ ਰੂਸ-ਯੂਕਰੇਨ ਜੰਗ ਨੂੰ ਇਕ ਦਿਨ ਵਿਚ ਹੀ ਖਤਮ ਕਰਵਾ ਦੇਣਗੇ। ਟਰੰਪ ਰਿਪਬਲਿਕਨ ਪਾਰਟੀ ਦੇ ਇਕ ਪ੍ਰੋਗਰਾਮ ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜੰਗ ਖਤਮ ਕਰਕੇ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕ ਸਕਦੇ ਹਨ। ਟਰੰਪ ਫਿਰ ਤੋਂ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੇ ਹਨ। ਉਹ ਜਗ੍ਹਾ-ਜਗ੍ਹਾ ਜਾ ਕੇ ਆਪਣਾ ਏਜੰਡਾ ਦੱਸ ਰਹੇ ਹਨ।
ਰਿਪਬਲਿਕਨ ਪਾਰਟੀ ਦੀ ਕਾਨਫਰੰਸ ਵਿਚ ਕਾਫੀ ਸਮੇਂ ਬਾਅਦ ਇਕ ਵਾਰ ਫਿਰ ਤੋਂ ਟਰੰਪ ਦਾ ਜਲਵਾ ਦਿਸਿਆ। ਕਾਨਫਰੰਸ ਦੇ ਆਖਰੀ ਦਿਨ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ‘ਤੇ ਵਿਅੰਗ ਕੀਤੇ। ਉਨ੍ਹਾਂ ਸਮਰਥਕਾਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਨੂੰ ਭੱਦਾ ਕਮਿਊਨਿਸਟ ਦੇਸ਼ ਬਣਨ ਤੋਂ ਬਚਾਉਣਗੇ ਅਤੇ ਨਾਲ ਹੀ ਜੋਅ ਬਾਇਡਨ ਦੀਆਂ ਸਾਰੀ ਪਾਲਿਸੀਆਂ ਨੂੰ ਖਤਮ ਕਰ ਦੇਣਗੇ। ਟਰੰਪ ਆਪਣੇ ਸਮਰਥਕਾਂ ਵਿਚ ਫਿਰ ਤੋਂ ਪਕੜ ਨੂੰ ਮਜ਼ਬੂਤ ਬਣਾ ਰਹੇ ਹਨ।
ਓਪੀਨੀਅਨ ਪੋਲਸ ਵਿਚ ਸਾਹਮਣੇ ਆਇਆ ਹੈ ਕਿ ਰਿਪਬਲਿਕਨ ਪਾਰਟੀ ਉਨ੍ਹਾਂ ਨੂੰ ਰਿਪਲੇਸ ਕਰਨ ਲਈ ਕਿਸੇ ਦੂਜੇ ਉਮੀਦਵਾਰ ਦੀ ਖੋਜ ਵਿਚ ਹੈ। ਫਲੋਰਿਡਾ ਦੇ ਗਵਰਨਰ ਰਾਨ ਡਿਸਾਂਟਿਸ ਨੂੰ ਉਨ੍ਹਾਂ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਵੀ ਨਹੀਂ ਕੀਤੀ ਹੈ। ਟਰੰਪ ਖਿਲਾਫ ਭਾਰਤੀ ਮੂਲ ਦੀ ਨਿੱਕੀ ਹੇਲੀ ਵੀ 2024 ‘ਚ ਹੋਣ ਵਾਲੇ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਉਮੀਦਵਾਰ ਬਣਨ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੀ ਹੈ। 51 ਸਾਲ ਦੀ ਨਿਕੀ ਸਾਊਥ ਕੈਰੋਲਿਨ ਦੀ ਰਾਜਪਾਲ ਰਹਿ ਚੁੱਕੀ ਹੈ। ਟਰੰਪ ਜਦੋਂ ਰਾਸ਼ਟਰਪਤੀ ਸਨ, ਤਾਂ ਉਨ੍ਹਾਂ ਨੇ ਨਿੱਕੀ ਨੂੰ ਯੂ.ਐੱਨ. ਵਿਚ ਅਮਰੀਕੀ ਅੰਬੈਸਡਰ ਬਣਾਇਆ ਸੀ।

Related Articles

Stay Connected

0FansLike
3,754FollowersFollow
20,700SubscribersSubscribe
- Advertisement -spot_img

Latest Articles