8.7 C
Sacramento
Tuesday, March 28, 2023
spot_img

ਦੁਨੀਆਂ ਭਰ ‘ਚ ਇਸ ਸਾਲ 1.10 ਲੱਖ ਲੋਕ ਹੋਏ ਬੇਰੋਜ਼ਗਾਰ

ਨਵੀਂ ਦਿੱਲੀ, 13 ਫਰਵਰੀ (ਪੰਜਾਬ ਮੇਲ)– ਟੈੱਕ ਉਦਯੋਗ ‘ਚ 17,400 ਤੋਂ ਵਧ ਕਰਮਚਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਫਰਵਰੀ ਮਹੀਨੇ ‘ਚ ਨੌਕਰੀ ਗਵਾ ਦਿੱਤੀ ਹੈ। ਭਾਰਤ ‘ਚ ਵੀ ਕਈ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। 2023 ‘ਚ ਹੁਣ ਤੱਕ ਦੁਨੀਆਂ ਭਰ ‘ਚ ਲਗਭਗ 340 ਕੰਪਨੀਆਂ ਨੇ 1.10 ਲੱਖ ਤੋਂ ਵਧ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਮਹੀਨੇ ਛਾਂਟੀ ਸ਼ੁਰੂ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ‘ਚ ਯਾਹੂ, ਬਾਇਜੂ, ਗੋ ਡੈਡੀ, ਗਿਟਹਬ, ਈਬੇ, ਆਟੋ ਡੈਸਕ, ਓ.ਐੱਲ.ਐੱਕਸ ਗਰੁੱਪ ਅਤੇ ਹੋਰ ਸ਼ਾਮਲ ਹਨ। ਲੇਆਫ ਡਾਟ ਐੱਫ.ਵਾਈ.ਆਈ. ਦੀ ਵੈੱਬਸਾਈਟ ਅਨੁਸਾਰ ਜਨਵਰੀ ‘ਚ 1 ਲੱਖ ਦੇ ਕਰੀਬ ਲੋਕਾਂ ਨੇ ਕੌਮਾਂਤਰੀ ਪੱਧਰ ‘ਤੇ ਜਨਵਰੀ ਦੇ ਮਹੀਨੇ ‘ਚ ਨੌਕਰੀ ਗਵਾ ਦਿੱਤੀ।
ਇਕੱਲੇ ਜਨਵਰੀ ‘ਚ ਦੁਨੀਆਂ ਭਰ ‘ਚ 288 ਤੋਂ ਵਧ ਕੰਪਨੀਆਂ ਵੱਲੋਂ ਔਸਤਨ ਰੋਜ਼ਾਨਾ 3,300 ਤੋਂ ਵਧ ਤਕਨੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਮੰਦੀ ਦੇ ਡਰ ਦਰਮਿਆਨ ਆਉਣ ਵਾਲੇ ਦਿਨਾਂ ‘ਚ ਨੌਕਰੀਆਂ ‘ਚ ਹੋਰ ਕਟੌਤੀ ਦੀਆਂ ਸੰਭਾਵਨਾਵਾਂ ਹਨ। ਪਿਛਲੇ ਸਾਲ ਨਵੰਬਰ ‘ਚ 11,000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ, ਮੇਟਾ (ਪਿਛਲੇ ਸਮੇਂ ‘ਚ ਫੇਸਬੁਕ) ਕਥਿਤ ਤੌਰ ‘ਤੇ ਆਪਣੇ ਕਰਮਚਾਰੀਆਂ ਦੀ ਗਿਣਤੀ ਨੂੰ ਹੋਰ ਘੱਟ ਕਰਨ ਦੀ ਯੋਜਨਾ ਬਣਾ ਰਹੀ ਹੈ। ਐਵੀਏਸ਼ਨ ਕੰਪਨੀ ਬੋਇੰਗ ਇਸ ਸਾਲ ਫਾਈਨਾਂਸ ਅਤੇ ਐੱਚ.ਆਰ. ਵਰਟੀਕਲ ‘ਚ 2000 ਨੌਕਰੀਆਂ ਦੀ ਕਮੀ ਕਰ ਰਹੀ ਹੈ ਅਤੇ ਕੰਪਨੀ ਇਨ੍ਹਾਂ ‘ਚੋਂ ਇਕ ਤਿਹਾਈ ਜਾਬ ਟਾਟਾ ਕੰਸਲਟਿੰਗ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਬੈਂਗਲੁਰੂ ‘ਚ ਆਊਟਸੋਰਸ ਕਰਦੀ ਹੈ। 2022 ‘ਚ 1000 ਤੋਂ ਵਧ ਕੰਪਨੀਆਂ ਨੇ 1,54,336 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਹੁਣ ਤੱਕ ਢਾਈ ਲੱਖ ਤੋਂ ਵਧ ਟੈੱਕ ਕਰਮਚਾਰੀਆਂ ਦੀ ਨੌਕਰੀ ਜਾ ਚੁੱਕੀ ਹੈ।

Related Articles

Stay Connected

0FansLike
3,754FollowersFollow
20,700SubscribersSubscribe
- Advertisement -spot_img

Latest Articles