10.4 C
Sacramento
Tuesday, March 28, 2023
spot_img

ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦੀ 128 ਸਾਲ ਦੀ ਉਮਰ ‘ਚ ਮੌਤ

50 ਤੋਂ ਵੱਧ ਪੋਤੇ-ਪੜਪੋਤੇ
ਬਿਊਨਿਸ ਆਇਰਸ, 9 ਮਾਰਚ (ਪੰਜਾਬ ਮੇਲ)-ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦਾ 8 ਮਾਰਚ ਨੂੰ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਵਿਚ ਰਹਿਣ ਵਾਲੀ ਜੋਹਾਨਾ ਮਾਜ਼ੀਬੁਕੋ 128 ਸਾਲਾਂ ਦੀ ਸੀ। ਉਸ ਦਾ ਜਨਮ 1894 ਵਿਚ ਹੋਇਆ ਸੀ। ਉਹ ਇਸ ਸਾਲ ਮਈ ਵਿਚ 129 ਸਾਲ ਦੀ ਹੋਣ ਵਾਲੀ ਸੀ। ਜੋਹਾਨਾ ਦੇ ਰਿਸ਼ਤੇਦਾਰਾਂ ਮੁਤਾਬਕ ਉਸ ਦੀ ਮੌਤ 3 ਮਾਰਚ ਨੂੰ ਹੋਈ ਸੀ।
2022 ‘ਚ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਦੌਰਾਨ ਉਸਨੇ ਕਿਹਾ ਸੀ, ”ਮੈਂ ਹੁਣ ਤੱਕ ਜ਼ਿੰਦਾ ਕਿਉਂ ਹਾਂ? ਮੇਰੇ ਦੋਸਤ ਮਰ ਚੁੱਕੇ ਹਨ। ਮੈਂ ਕਦੋਂ ਮਰਾਂਗੀ? ਮੇਰੇ ਹੁਣ ਤੱਕ ਜ਼ਿੰਦਾ ਰਹਿਣ ਦਾ ਕੀ ਮਤਲਬ ਹੈ? ਮੈਂ ਇਕ ਥਾਂ ਬੈਠੇ-ਬੈਠੇ ਥੱਕ ਗਈ ਹਾਂ। ਜੋਹਾਨਾ ਦੇ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋਹਾਨਾ ਦੀ ਆਈ.ਡੀ. ਹੈ ਅਤੇ ਉਸ ਦੇ ਆਧਾਰ ‘ਤੇ ਜੋਹਾਨਾ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡਜ਼ ‘ਚ ਦਰਜ ਹੋਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਸਨਮਾਨਿਤ ਕੀਤਾ ਜਾ ਸਕੇ।
ਜੋਹਾਨਾ ਨੇ ਕਿਹਾ ਸੀ ਕਿ ਉਸ ਦਾ ਸਰੀਰ ਅਕੜਣ ਲੱਗ ਪਿਆ ਸੀ ਅਤੇ ਉਸ ਨੂੰ ਤੁਰਨਾ ਮੁਸ਼ਕਲ ਹੋ ਰਿਹਾ ਸੀ। ਉਸ ਨੇ ਕਿਹਾ ਸੀ ਕਿ ਜਦੋਂ ਮੈਂ ਲੋਕਾਂ ਨੂੰ ਤੁਰਦੇ ਦੇਖਦੀ ਹਾਂ, ਤਾਂ ਮੈਨੂੰ ਵੀ ਲੱਗਦਾ ਹੈ ਕਿ ਕਾਸ਼ ਮੈਂ ਵੀ ਉਨ੍ਹਾਂ ਵਾਂਗ ਚੱਲ ਸਕਦੀ। ਮੇਰੇ ਕੋਲ ਇਕ ਦੇਖਭਾਲ ਕਰਨ ਵਾਲੀ ਹੈ, ਜੋ 2001 ਤੋਂ ਮੇਰੇ ਨਾਲ ਹੈ। ਉਹ ਮੇਰੇ ਲਈ ਇੰਨੀ ਖਾਸ ਹੋ ਗਈ ਹੈ ਕਿ ਜਦੋਂ ਤੱਕ ਉਹ ਮੇਰੇ ਕੋਲ ਨਹੀਂ ਹੁੰਦੀ, ਉਦੋਂ ਤੱਕ ਮੈਨੂੰ ਨੀਂਦ ਨਹੀਂ ਆਉਂਦੀ।
ਜੋਹਾਨਾ ਦੇ 12 ਭੈਣ-ਭਰਾ ਸਨ। ਇਨ੍ਹਾਂ ‘ਚੋਂ 3 ਅਜੇ ਜ਼ਿੰਦਾ ਹਨ। ਉਸਦਾ ਵਿਆਹ ਸਟਵਾਨਾ ਮਜੀਬੁਕੋ ਨਾਲ ਹੋਇਆ ਸੀ। ਦੋਵਾਂ ਦੇ 7 ਬੱਚੇ ਹਨ। ਇਥੇ 50 ਤੋਂ ਵੱਧ ਦੋਹਤੇ, ਪੋਤੇ-ਪੋਤੀਆਂ ਅਤੇ ਪੜਪੋਤੇ-ਪੋਤੀਆਂ ਹਨ। ਜੋਹਾਨਾ ਨੇ ਕਦੇ ਪੜ੍ਹਾਈ ਨਹੀਂ ਕੀਤੀ। ਉਹ ਖੇਤਾਂ ਵਿਚ ਕੰਮ ਕਰਦੀ ਸੀ। 2022 ਵਿਚ ਉਸਨੇ ਕਿਹਾ ਸੀ ਕਿ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ। ਉਦੋਂ ਕੋਈ ਪਰੇਸ਼ਾਨੀਆਂ ਨਹੀਂ ਸਨ। ਖਾਣਾ ਵੀ ਸਿਹਤਮੰਦ ਸੀ। ਕੋਈ ਮਿਲਾਵਟ ਨਹੀਂ ਸੀ।

Related Articles

Stay Connected

0FansLike
3,755FollowersFollow
20,700SubscribersSubscribe
- Advertisement -spot_img

Latest Articles