ਸੋਨੀਪਤ, 29 ਜੁਲਾਈ (ਪੰਜਾਬ ਮੇਲ)- ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਦਿੱਲੀ ਤੋਂ ਜੰਮੂ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਜਲਦਬਾਜ਼ੀ ‘ਚ ਟਰੇਨ ਨੂੰ ਰੁਕਵਾਇਆ ਗਿਆ ਅਤੇ ਸੋਨੀਪਤ ਪੁਲਸ ਦੇ ਆਲਾ ਅਧਿਕਾਰੀ ਟੀਮ ਨਾਲ ਰੇਲਵੇ ਸਟੇਸ਼ਨ ਪਹੁੰਚ ਗਏ। ਦਰਅਸਲ ਦਿੱਲੀ ਕੰਟਰੋਲ ਰੂਮ ਨੂੰ ਇਕ ਸੂਚਨਾ ਮਿਲੀ ਸੀ ਕਿ ਰਾਜਧਾਨੀ ਐਕਸਪ੍ਰੈੱਸ ‘ਚ ਬੰਬ ਹੈ। ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਬੰਬ ਰੋਕੂ ਦਸਤੇ ਨੇ ਟਰੇਨ ਦਾ ਚੱਪਾ-ਚੱਪਾ ਵੇਖਿਆ ਅਤੇ ਇਹ ਬੰਬ ਦੀ ਸੂਚਨਾ ਅਫ਼ਵਾਹ ਨਿਕਲੀ।