#PUNJAB

ਦਿਲ ਦਾ ਦੌਰਾ ਪੈਣ ਕਾਰਨ ਅਦਾਕਾਰਾ ਕਵਿਤਾ ਚੌਧਰੀ ਦਾ ਦੇਹਾਂਤ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਮੇਲ)- ਦੂਰਦਰਸ਼ਨ ਦੇ ਲੜੀਵਾਰ ਉਡਾਨ ‘ਚ ਆਈ.ਪੀ.ਐੱਸ. ਅਫਸਰ ਕਲਿਆਣੀ ਸਿੰਘ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕਵਿਤਾ ਚੌਧਰੀ ਦਾ ਅੱਜ 67 ਸਾਲ ਦੀ ਉਮਰ ‘ਚ ਅੰਮ੍ਰਿਤਸਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। ਇਸ ਮੌਕੇ ਉਨ੍ਹਾਂ ਦਾ ਭਰਾ ਕਪਿਲ ਚੌਧਰੀ, ਪਰਿਵਾਰਕ ਮੈਂਬਰ, ਦੋਸਤ ਤੇ ਰਿਸ਼ਤੇਦਾਰ ਹਾਜ਼ਰ ਸਨ। ਉਡਾਨ ਵਿਚ ਉਤਸ਼ਾਹੀ ਮਹਿਲਾ ਆਈ.ਪੀ.ਐੱਸ. ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਚੌਧਰੀ ਦੀ ਇਹ ਭੂਮਿਕਾ ਉਸ ਦੀ ਆਪਣੀ ਵੱਡੀ ਭੈਣ ਕੰਚਨ ਚੌਧਰੀ ਭੱਟਾਚਾਰੀਆ ਤੋਂ ਪ੍ਰੇਰਿਤ ਸੀ। ਉਹ ਕਿਰਨ ਬੇਦੀ ਤੋਂ ਬਾਅਦ ਅਜਿਹੀ ਦੂਜੀ ਔਰਤ ਸੀ, ਜੋ ਅੰਮ੍ਰਿਤਸਰ ਵਿਚ ਜੰਮੀ ਪਲੀ ਤੇ ਆਈ.ਪੀ.ਐੱਸ. ਬਣੀ। ਇਸ ਤੋਂ ਇਲਾਵਾ ਉਹ ਸਰਫ਼ ਦੇ ਇਸ਼ਤਿਹਾਰ ਨਾਲ ਵੀ ਮਕਬੂਲ ਹੋਈ। ਕਵਿਤਾ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਰਾਮ ਆਸ਼ਰਮ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਹਿੰਦੂ ਕਾਲਜ ਤੋਂ ਉੱਚ ਸਿੱਖਿਆ ਹਾਸਲ ਕੀਤੀ। ਅਮੀਰ ਕਾਰੋਬਾਰੀ ਪਰਿਵਾਰ ਤੋਂ ਹੋਣ ਦੇ ਬਾਵਜੂਦ ਦੋਵਾਂ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਸਖਤ ਮਿਹਨਤ ਕੀਤੀ।