#AMERICA

ਦਲੀਪ ਸਿੰਘ ਸੌਂਦ ਪੁਰਸਕਾਰ ਨਾਲ ਸਨਮਾਨਤ ਹੋਏ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ

ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ ਨੂੰ ਕਾਂਗਰਸ ਵਿਚ ਏਸ਼ੀਆਈ-ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਅਤੇ ਪ੍ਰਸ਼ਾਂਤ ਆਈਲੈਂਡਰ (ਏ.ਏ.ਐੱਨ.ਐੱਚ.ਪੀ.ਆਈ.) ਭਾਈਚਾਰਿਆਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਅਸਾਧਾਰਣ ਵਚਨਬੱਧਤਾ ਲਈ ‘ਦਲੀਪ ਸਿੰਘ ‘ਸੌਂਦ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਸੌਂਦ ਕਾਂਗਰਸ ਵਿਚ ਚੁਣੇ ਗਏ ਪਹਿਲੇ ਸਿੱਖ, ਭਾਰਤੀ-ਅਮਰੀਕੀ ਨਾਗਰਿਕ ਸਨ।
ਕ੍ਰਿਸ਼ਨਾਮੂਰਤੀ ਨੂੰ ‘ਏਸ਼ੀਅਨ ਅਮਰੀਕਨ ਯੂਨਿਟੀ ਕੋਲੀਸ਼ਨ’ ਵੱਲੋਂ ਹਾਲ ਹੀ ‘ਚ ਇਕ ਸਮਾਗਮ ‘ਚ ‘ਰਾਜਨੀਤਿਕ ਲੀਡਰਸ਼ਿਪ ਐਵਾਰਡ’ ਦਿੱਤਾ ਗਿਆ। ਕ੍ਰਿਸ਼ਣਮੂਰਤੀ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ, ”ਮੈਂ ਇਸ ਸਨਮਾਨ ਲਈ ਅਤੇ ਇੱਕ ਹੋਰ ਸੰਮਲਿਤ ਰਾਸ਼ਟਰ ਦੇ ਨਿਰਮਾਣ ਲਈ ਸਾਰੇ ਪਿਛੋਕੜ ਵਾਲੇ ਏਸ਼ਈਆਈ-ਅਮਰੀਕੀਆਂ ਨੂੰ ਇਕੱਠੇ ਲਿਆਉਣ ਵਿਚ ਮੋਹਰੀ ਕੰਮ ਕਰਨ ਲਈ ਏਸ਼ੀਅਨ ਅਮਰੀਕਨ ਯੂਨਿਟੀ ਕੋਲੀਸ਼ਨ ਦਾ ਧੰਨਵਾਦੀ ਹਾਂ।”

Leave a comment