19.1 C
Sacramento
Sunday, September 24, 2023
spot_img

ਤੁਸੀਂ ਹੁਣ ਆਪਣੇ ਕੰਮ ਅਤੇ ਯਾਤਰਾ ਪਰਮਿਟ ਦੇ ਉਡੀਕ ਸਮੇਂ ਨੂੰ ਆਨਲਾਈਨ ਟ੍ਰੈਕ ਕਰ ਸਕਦੇ ਹੋ

-ਯੂ.ਐੱਸ.ਸੀ.ਆਈ.ਐੱਸ. ਆਪਣੇ ਪ੍ਰੋਸੈਸਿੰਗ ਟਾਈਮ ਟੂਲ ਨੂੰ ਵਧਾ ਰਿਹੈ
ਵਾਸ਼ਿੰਗਟਨ, 16 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਕੇਸਾਂ ਦੀ ਅਪਡੇਟ ਦੇਖਣ ਲਈ ਬਿਨੈਕਾਰਾਂ ਨੂੰ ਕਾਫੀ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਬਿਨੈਕਾਰਾਂ ਲਈ ਆਪਣੀਆਂ ਅਰਜ਼ੀਆਂ ਦੇ ਉਡੀਕ ਸਮੇਂ ਦੀ ਆਨਲਾਈਨ ਜਾਂਚ ਕਰਨਾ ਆਸਾਨ ਬਣਾ ਰਿਹਾ ਹੈ।
ਫੈਡਰਲ ਏਜੰਸੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪ੍ਰੋਸੈਸਿੰਗ ਟਾਈਮ ਟੂਲ, ਜਿਸ ਨੂੰ ‘ਮਾਈ ਪ੍ਰੋਗਰੈਸ’ ਕਿਹਾ ਜਾਂਦਾ ਹੈ, ਨੂੰ ਫਾਰਮ I-765 (”ਰੁਜ਼ਗਾਰ ਅਧਿਕਾਰ ਲਈ ਅਰਜ਼ੀ”) ਅਤੇ ਫਾਰਮ I-131 (”ਟ੍ਰੈਵਲ ਦਸਤਾਵੇਜ਼ ਲਈ ਅਰਜ਼ੀ”) ਤੱਕ ਵਧਾ ਰਹੀ ਹੈ।
ਯੂ.ਐੱਸ.ਸੀ.ਆਈ.ਐੱਸ. ਨੇ ਇੱਕ ਬਿਆਨ ਵਿਚ ਕਿਹਾ, ਮਾਈ ਪ੍ਰੋਗਰੈਸ ਟੂਲ ਬਿਨੈਕਾਰਾਂ ਨੂੰ ‘ਉਨ੍ਹਾਂ ਦੇ ਕੇਸ ਦੇ ਉਡੀਕ ਸਮੇਂ ਅਤੇ ਵਿਅਕਤੀਗਤ ਅੰਦਾਜ਼ੇ ਪ੍ਰਾਪਤ ਕਰਨ ‘ਚ ਮਦਦ ਕਰੇਗਾ, ਜਿਸ ਵਿਚ ਉਨ੍ਹਾਂ ਦੇ ਅੰਤਿਮ ਕੇਸ ਦੇ ਫੈਸਲੇ ਵੀ ਸ਼ਾਮਲ ਹਨ।” ਮਤਲਬ ਕਿ ਜੱਜ ਵੱਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਉਸ ਨੂੰ ਵੀ ਹੁਣ ਵੈੱਬਸਾਈਟ ‘ਤੇ ਦੇਖਿਆ ਜਾ ਸਕੇਗਾ।
ਏਜੰਸੀ ਨੇ ਕਿਹਾ, ”ਹਾਲਾਂਕਿ ਅਨੁਮਾਨ ਸਮਾਨ ਵਿਸ਼ੇਸ਼ਤਾਵਾਂ ਵਾਲੇ ਕੇਸਾਂ ਦੇ ਇਤਿਹਾਸਕ ਪੈਟਰਨਾਂ ‘ਤੇ ਆਧਾਰਿਤ ਹਨ, ਪਰ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ, ਹਰ ਸੰਭਵ ਵਿਲੱਖਣ ਐਪਲੀਕੇਸ਼ਨ ਪ੍ਰੋਸੈਸਿੰਗ ਦੇਰੀ ਨੂੰ ਧਿਆਨ ਵਿਚ ਨਹੀਂ ਰੱਖ ਸਕਦੇ ਹਨ ਅਤੇ ਅਸਲ ਪ੍ਰੋਸੈਸਿੰਗ ਸਮਾਂ ਵੱਧ ਜਾਂ ਘੱਟ ਵੀ ਸਕਦਾ ਹੈ”।
my Progress ਫਾਰਮ I-130 (”ਏਲੀਅਨ ਰਿਸ਼ਤੇਦਾਰ ਲਈ ਪਟੀਸ਼ਨ”), N-400 (ਨੈਚੂਰਲਾਈਜ਼ੇਸ਼ਨ ਐਪਲੀਕੇਸ਼ਨ), ਅਤੇ ਫਾਰਮ I-90 (”ਸਥਾਈ ਨਿਵਾਸੀ ਕਾਰਡ ਨੂੰ ਬਦਲਣ ਲਈ ਅਰਜ਼ੀ”) ਲਈ ਪਹਿਲਾਂ ਹੀ ਉਪਲਬਧ ਹੈ।
ਆਪਣੀ ਅਰਜ਼ੀ ਲਈ ਉਡੀਕ ਸਮੇਂ ਦੀ ਜਾਂਚ ਕਰਨ ਲਈ, ਤੁਹਾਨੂੰ ਪਹਿਲਾਂ ਇੱਕ ਯੂ.ਐੱਸ.ਸੀ.ਆਈ.ਐੱਸ. ਆਨਲਾਈਨ ਖਾਤਾ ਬਣਾਉਣ ਜਾਂ ਆਪਣੇ ਮੌਜੂਦਾ ਖਾਤੇ ਵਿਚ ਲਾਗ-ਇਨ ਕਰਨ ਦੀ ਲੋੜ ਹੋਵੇਗੀ।

Related Articles

Stay Connected

0FansLike
3,871FollowersFollow
21,200SubscribersSubscribe
- Advertisement -spot_img

Latest Articles