#PUNJAB

ਤੀਹਰੇ ਕਤਲ ਦਾ ਦੋਸ਼ੀ ਗ੍ਰਿਫਤਾਰ, ਕਾਰਨ ਜਾਣ ਕੇ ਰਹਿ ਜਾਵੋਗੇ ਹੈਰਾਨ

ਲੁਧਿਆਣਾ, 9 ਜੁਲਾਈ (ਪੰਜਾਬ ਮੇਲ)- ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।  ਲੁਧਿਆਣਾ ਕਤਲ ਕਾਂਡ ਨੂੰ ਪੰਜਾਬ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾਇਆ। ਪੁਲਿਸ ਨੇ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਨੂੰ ਗੁਆਂਢੀ ਰੋਬਿਨ ਨੇ ਅੰਜਾਮ ਦਿੱਤਾ ਹੈ। ਕਾਤਲ ਗੁਆਂਢੀ ਰੌਬਿਨ ਨੇ ਉਕਤ ਵਾਰਦਾਤ ਨੂੰ ਲੁੱਟ ਦੀ ਨੀਅਤ ਨਾਲ ਅੰਜਾਮ ਦਿੱਤਾ ਹੈਜਿਸ ਨੂੰ ਪੁਲਿਸ ਨੇ ਘੇਰ ਲਿਆ ਹੈ ਅਤੇ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

 

ਕਤਲ ਤੋਂ ਬਾਅਦ ਮੁਲਜ਼ਮ ਘਰੋਂ ਗਾਇਬ ਸੀਜਿਸ ਦੀ ਜਾਂਚ ਲਈ ਜਦੋਂ ਪੁਲਿਸ ਨੇ ਉਸ ਨੂੰ ਲਾਪਤਾ ਪਾਇਆ ਤਾਂ ਉਸ ਦੇ ਮੋਬਾਈਲ ਦੀ ਲੋਕੇਸ਼ਨ ਕੱਢੀ ਗਈ। ਜਦੋਂ ਉਸ ਨੂੰ ਮੋਬਾਈਲ ਲੋਕੇਸ਼ਨ ਤੋਂ ਘੇਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ

ਪੁਲਿਸ ਨੇ ਪ੍ਰੈੱਸ ਕਾਨਫਰੰਸ ਚ ਦੱਸਿਆ ਕਿ ਤੀਹਰੇ ਕਤਲ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਗੁਆਂਢੀ ਰੌਬਿਨ ਨੇ ਤਿੰਨੋਂ ਕਤਲ ਹਥੌੜੇ ਨਾਲ ਵਾਰ ਕਰਕੇ ਕੀਤੇ ਸਨ। ਰੌਬਿਨ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਆਟੋ ਚਲਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਪਰ ਕੋਈ ਔਲਾਦ ਨਹੀਂ ਸੀ

ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਉਸ ਨੂੰ ਕਹਿੰਦੀ ਰਹਿੰਦੀ ਸੀ ਕਿ ਤੇਰੇ ਬੱਚੇ ਕਿਉਂ ਨਹੀਂ ਹਨ। ਸੁਰਿੰਦਰ ਕੌਰ ਅਕਸਰ ਉਸਦੀ ਪਤਨੀ ਦੇ ਸਾਹਮਣੇ ਵੀ ਇਹ ਗੱਲ ਕਹਿ ਦਿੰਦੀ ਸੀ। ਪੁਲਿਸ ਅਨੁਸਾਰ ਮੁਲਜ਼ਮ ਨੇ ਇਸ ਗੱਲ ਨੂੰ ਦਿਲ ਵਿੱਚ ਲੈ ਲਿਆ ਸੀ ਅਤੇ ਇਸੇ ਕਾਰਨ ਉਹ ਸੁਰਿੰਦਰ ਕੌਰ ਨਾਲ ਨਾਰਾਜ਼ ਸੀ

ਘਟਨਾ ਵਾਲੇ ਦਿਨ ਸੁਰਿੰਦਰ ਕੌਰ ਕਿਸੇ ਕੰਮ ਲਈ ਛੱਤ ਤੇ ਗਈ ਹੋਈ ਸੀ। ਮੁਲਜ਼ਮ ਨਾਲ ਵਾਲੀ ਛੱਤ ’ਤੇ ਹੀ ਮੋਬਾਈਲ ਦੇਖ ਰਿਹਾ ਸੀ। ਇਸ ਦੌਰਾਨ ਫਿਰ ਸੁਰਿੰਦਰ ਕੌਰ ਨੇ ਬੱਚੇ ਬਾਰੇ ਗੱਲ ਕੀਤੀ ਤਾਂ ਉਹ ਹੇਠਾਂ ਚਲੀ ਗਈ। ਇਸ ਤੋਂ ਬਾਅਦ ਦੋਸ਼ੀ ਹਥੌੜੇ ਨਾਲ ਉਸ ਦੇ ਘਰ ਚ ਦਾਖਲ ਹੋ ਗਿਆ

ਜਦੋਂ ਸੁਰਿੰਦਰ ਕੌਰ ਨਹਾ ਕੇ ਬਾਹਰ ਆਈ ਤਾਂ ਮੁਲਜ਼ਮਾਂ ਨੇ ਉਸ ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਚਮਨ ਲਾਲ ਦਾ ਵੀ ਕਤਲ ਕਰ ਦਿੱਤਾ। ਉਦੋਂ ਚਮਨ ਲਾਲ ਦੀ ਮਾਤਾ ਸੁਰਜੀਤ ਕੌਰ ਨੇ ਨਾਲ ਵਾਲੇ ਕਮਰੇ ਵਿੱਚੋਂ ਬਾਹਰ ਆ ਕੇ ਮੁਲਜ਼ਮ ਨੂੰ ਦੇਖਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਵੀ ਕਤਲ ਕਰ ਦਿੱਤਾ। ਤਿੰਨ ਕਤਲਾਂ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਸਿਲੰਡਰ ਚਾਲੂ ਕਰ ਦਿੱਤਾ ਅਤੇ ਧੂਪ ਬਾਲ ਕੇ ਘਰ ਚਲਾ ਗਿਆ। ਉਦੋਂ ਤੱਕ ਉਸਦੀ ਪਤਨੀ ਸੁੱਤੀ ਪਈ ਸੀ

ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸ਼ੁੱਕਰਵਾਰ ਸਵੇਰੇ ਦੁੱਧ ਵਾਲਾ ਆਇਆ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਲੋਕਾਂ ਨੇ ਸ਼ੱਕ ਦੇ ਆਧਾਰ ਤੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਚਮਨ ਲਾਲ ਅਤੇ ਸੁਰਿੰਦਰ ਕੌਰ ਦੇ ਚਾਰੇ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ

Leave a comment