#INDIA

ਤਾਮਿਲਨਾਡੂ ‘ਚ ਰੇਲ ਗੱਡੀ ਦੇ ਖੜ੍ਹੇ ਡੱਬੇ ‘ਚ ਅੱਗ ਕਾਰਨ 9 ਮੌਤਾਂ

-ਗੈਸ ਸਿਲੰਡਰ ਕਾਰਨ ਹਾਦਸਾ ਹੋਣ ਦਾ ਦਾਅਵਾ
ਮਦੁਰਇ (ਤਾਮਿਲਨਾਡੂ), 26 ਅਗਸਤ (ਪੰਜਾਬ ਮੇਲ)- ਤਾਮਿਲਨਾਡੂ ਦੇ ਮਦੁਰਾਇ ਰੇਲਵੇ ਸਟੇਸ਼ਨ ‘ਤੇ ਅੱਜ ਤੜਕੇ ਰੇਲ ਗੱਡੀ ਦੇ ਖੜ੍ਹੇ ਡੱਬੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 9 ਯਾਤਰੀਆਂ ਦੀ ਮੌਤ ਹੋ ਗਈ। ਦੱਖਣੀ ਰੇਲਵੇ ਨੇ ਇਸ ਹਾਦਸੇ ਦਾ ਕਾਰਨ ਕੋਚ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ‘ਗੈਸ ਸਿਲੰਡਰ’ ਨੂੰ ਦੱਸਿਆ ਹੈ, ਜਿਸ ਕੋਚ ‘ਚ ਅੱਗ ਲੱਗੀ ਉਹ ‘ਪ੍ਰਾਈਵੇਟ ਪਾਰਟੀ ਕੋਚ’ ਸੀ (ਪੂਰਾ ਕੋਚ ਇਕ ਵਿਅਕਤੀ ਦੁਆਰਾ ਬੁੱਕ ਕੀਤਾ ਗਿਆ ਸੀ) ਅਤੇ 65 ਯਾਤਰੀ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਮਦੁਰਾਇ ਪਹੁੰਚੇ ਸਨ।
ਬਿਆਨ ਮੁਤਾਬਕ ਪ੍ਰਾਈਵੇਟ ਪਾਰਟੀ ਕੋਚ ਸੀ, ਜੋ ਕੱਲ੍ਹ (25 ਅਗਸਤ) ਨੂੰ ਨਾਗਰਕੋਇਲ ਜੰਕਸ਼ਨ ‘ਤੇ ਟ੍ਰੇਨ ਨੰਬਰ 16730 (ਪੁਨਾਲੂਰ-ਮਦੁਰਾਈ ਐਕਸਪ੍ਰੈੱਸ) ਨਾਲ ਜੁੜਿਆ ਹੋਇਆ ਸੀ। ਕੋਚ ਨੂੰ ਵੱਖ ਕਰਕੇ ਮਦੁਰਾਇ ਰੇਲਵੇ ਸਟੇਸ਼ਨ ‘ਤੇ ਖੜ੍ਹਾ ਕੀਤਾ ਗਿਆ ਸੀ। ਇਸ ਡੱਬੇ ‘ਚ ਯਾਤਰੀ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਲੈ ਕੇ ਆਏ ਸਨ, ਜਿਸ ਕਾਰਨ ਅੱਗ ਲੱਗ ਗਈ। ਉਸ ਨੇ ਕੱਲ੍ਹ (27 ਅਗਸਤ) ਨੂੰ ਚੇਨਈ ਜਾਣਾ ਸੀ ਤੇ ਚੇਨਈ ਤੋਂ ਉਸ ਨੇ ਲਖਨਊ ਪਰਤਣਾ ਸੀ।

Leave a comment