13.1 C
Sacramento
Thursday, June 1, 2023
spot_img

ਡੈਮੋਕ੍ਰੇਟਿਕ ਕਾਂਗਰਸ ਕਮੇਟੀ ਵੱਲੋਂ ਟਰੰਪ ‘ਤੇ ਦੋਸ਼

-ਵਿਦੇਸ਼ੀ ਨੇਤਾਵਾਂ ਦੁਆਰਾ ਦਿੱਤੇ ‘ਤੋਹਫ਼ਿਆਂ’ ਬਾਰੇ ਜਾਣਕਾਰੀ ਦੇਣ ‘ਚ ਟਰੰਪ ਅਸਫਲ
ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਡੈਮੋਕ੍ਰੇਟਿਕ ਕਾਂਗਰਸ ਕਮੇਟੀ ਨੇ ਇਕ ਰਿਪੋਰਟ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (76) ‘ਤੇ ਦੋਸ਼ ਲਗਾਇਆ ਕਿ ਉਹ  ਆਪਣੇ ਪਰਿਵਾਰ ਨੂੰ ਵਿਦੇਸ਼ੀ ਨੇਤਾਵਾਂ ਦੁਆਰਾ ਦਿੱਤੇ ਗਏ 250,000 ਅਮਰੀਕੀ ਡਾਲਰ (ਕਰੀਬ 2 ਕਰੋੜ ਛੇ ਲੱਖ ਰੁਪਏ) ਦੇ ਤੋਹਫ਼ਿਆਂ ਬਾਰੇ ਜਾਣਕਾਰੀ ਦੇਣ ਵਿਚ ਅਸਫਲ ਰਹੇ। ਰਿਪੋਰਟ ਦੇ ਅਨੁਸਾਰ ਤੋਹਫ਼ਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਸਮੇਤ ਕਈ ਭਾਰਤੀ ਨੇਤਾਵਾਂ ਦੁਆਰਾ ਦਿੱਤੇ ਗਏ 47,000 ਅਮਰੀਕੀ ਡਾਲਰ (ਲਗਭਗ 38 ਲੱਖ 85 ਹਜ਼ਾਰ ਰੁਪਏ) ਦੇ ਤੋਹਫ਼ੇ ਵੀ ਸ਼ਾਮਲ ਹਨ। ਕਮੇਟੀ ਦੀ ਰਿਪੋਰਟ ਦਾ ਸਿਰਲੇਖ ਹੈ ”ਸਾਊਦੀ ਤਲਵਾਰਾਂ, ਭਾਰਤੀ ਗਹਿਣੇ ਅਤੇ ਡੋਨਾਲਡ ਟਰੰਪ ਦਾ ਇੱਕ ਵਿਸ਼ਾਲ ਸਲਵਾਡੋਰਨ ਪੋਰਟਰੇਟ: ਮੁੱਖ ਵਿਦੇਸ਼ੀ ਤੋਹਫ਼ਿਆਂ ਦੀ ਰਿਪੋਰਟ ਕਰਨ ਵਿਚ ਟਰੰਪ ਪ੍ਰਸ਼ਾਸਨ ਦੀ ਅਸਫਲਤਾ।”
ਰਿਪੋਰਟ ਵਿਦੇਸ਼ੀ ਤੋਹਫ਼ੇ ਅਤੇ ਸਜਾਵਟ ਐਕਟ ਦੇ ਤਹਿਤ ਦਫਤਰ ਵਿਚ ਰਹਿੰਦੇ ਹੋਏ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਤੋਂ ਪ੍ਰਾਪਤ ਕੀਤੇ ਤੋਹਫ਼ਿਆਂ ਦੀ ਰਿਪੋਰਟ ਕਰਨ ਵਿਚ ਸਾਬਕਾ ਰਾਸ਼ਟਰਪਤੀ ਟਰੰਪ ਦੀ ਅਸਫਲਤਾ ਬਾਰੇ ਕਮੇਟੀ ਡੈਮੋਕਰੇਟਸ ਦੀ ਚੱਲ ਰਹੀ ਜਾਂਚ ਦੇ ਸ਼ੁਰੂਆਤੀ ਨਤੀਜੇ ਪੇਸ਼ ਕਰਦੀ ਹੈ। ਟਰੰਪ ਇੱਕ ਰਿਪਬਲਿਕਨ ਨੇਤਾ ਹਨ, ਨੇ 2017 ਤੋਂ 2021 ਤੱਕ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਕਿ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ 100 ਤੋਂ ਵੱਧ ਵਿਦੇਸ਼ੀ ਤੋਹਫ਼ਿਆਂ ਦੀ ਜਾਣਕਾਰੀ ਦੇਣ ਵਿੱਚ ਅਸਫਲ ਰਿਹਾ, ਜਿਨ੍ਹਾਂ ਦੀ ਕੁੱਲ ਕੀਮਤ 10 ਲੱਖ ਡਾਲਰ (ਲਗਭਗ 8.26 ਕਰੋੜ) ਤੋਂ ਵੱਧ ਹੈ।
ਨਵੰਬਰ 2021 ਵਿਚ ਸਟੇਟ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਦੇ ਦਫ਼ਤਰ ਨੇ ਟਰੰਪ ਪ੍ਰਸ਼ਾਸਨ ਦੌਰਾਨ ਪ੍ਰੋਟੋਕੋਲ ਦੇ ਚੀਫ਼ ਦੇ ਦਫ਼ਤਰ ਵਿਚ ”ਕੀਮਤੀ ਗੁੰਮ ਆਈਟਮਾਂ” ਸਮੇਤ ਮਹੱਤਵਪੂਰਨ ਸਮੱਸਿਆਵਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਰਿਪੋਰਟ ਮੁਤਾਬਕ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਟਰੰਪ ਪਰਿਵਾਰ ਨੂੰ ਭਾਰਤ ਤੋਂ 47,000 ਅਮਰੀਕੀ ਡਾਲਰ (ਕਰੀਬ 38 ਲੱਖ 85 ਹਜ਼ਾਰ ਰੁਪਏ) ਤੋਂ ਵੱਧ ਦੇ 17 ਅਣਦੱਸੇ ਤੋਹਫ਼ੇ ਮਿਲੇ ਹਨ। ਇਨ੍ਹਾਂ ਤੋਹਫ਼ਿਆਂ ਵਿਚ ਯੋਗੀ ਆਦਿੱਤਿਆਨਾਥ ਵੱਲੋਂ ਦਿੱਤਾ ਗਿਆ 8,500 ਅਮਰੀਕੀ ਡਾਲਰ (ਕਰੀਬ ਸੱਤ ਲੱਖ ਰੁਪਏ) ਦਾ ਫੁੱਲਦਾਨ, 4,600 ਅਮਰੀਕੀ ਡਾਲਰ (ਕਰੀਬ 3.80 ਲੱਖ ਰੁਪਏ) ਦਾ ਤਾਜ ਮਹਿਲ ਦਾ ਮਾਡਲ, ਸਾਬਕਾ ਰਾਸ਼ਟਰਪਤੀ ਕੋਵਿੰਦ ਵੱਲੋਂ 6,600 ਅਮਰੀਕੀ ਡਾਲਰ (ਲਗਭਗ 5.45 ਲੱਖ ਰੁਪਏ) ਦਾ ਫੁੱਲਦਾਨ ਸ਼ਾਮਲ ਹੈ। ਗਲੀਚਾ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ 1,900 ਅਮਰੀਕੀ ਡਾਲਰ (ਲਗਭਗ 1.57 ਲੱਖ) ਦਾ ਤੋਹਫ਼ਾ ਸ਼ਾਮਲ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles