ਹਵਾਈ ਟਿਕਟ ਰੱਦ ਕਰਨ ‘ਤੇ ਵਾਧੂ ਪੈਸੇ ਨਹੀਂ ਕੱਟੇ ਜਾਣਗੇ; ਜਲਦੀ ਮਿਲ ਸਕਦੀ ਹੈ ਸਹੂਲਤ
ਨਵੀਂ ਦਿੱਲੀ, 4 ਨਵੰਬਰ (ਪੰਜਾਬ ਮੇਲ)- ਹਵਾਈ ਯਾਤਰੀਆਂ ਨੂੰ ਜਲਦੀ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਤਰੀਕ ਬਦਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਹਵਾਬਾਜ਼ੀ ਨਿਗਰਾਨੀ ਡੀ.ਜੀ.ਸੀ.ਏ. ਨੇ ਟਿਕਟ ਰਿਫੰਡ ਨਿਯਮਾਂ ਵਿਚ ਮਹੱਤਵਪੂਰਨ ਬਦਲਾਅ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਪ੍ਰਸਤਾਵ ਦਿੱਤਾ ਹੈ ਕਿ ਕਿਸੇ ਟਰੈਵਲ ਏਜੰਟ/ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਵਿਚ ਰਿਫੰਡ ਦੀ ਜ਼ਿੰਮੇਵਾਰੀ ਏਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਨ੍ਹਾਂ ਦੇ ਨਿਯੁਕਤ ਕੀਤੇ ਪ੍ਰਤੀਨਿਧੀ ਹੀ ਹੁੰਦੇ ਹਨ।
ਰੈਗੂਲੇਟਰ ਨੇ ਕਿਹਾ ਕਿ ਏਅਰਲਾਈਨਾਂ ਇਹ ਯਕੀਨੀ ਬਣਾਉਣਗੀਆਂ ਕਿ ਰਿਫੰਡ ਪ੍ਰਕਿਰਿਆ 21 ਕੰਮਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ। ਪ੍ਰਸਤਾਵ ਅਨੁਸਾਰ ਏਅਰਲਾਈਨ ਜਦੋਂ ਯਾਤਰੀ ਵਲੋਂ ਬੁਕਿੰਗ ਕਰਨ ਦੇ 24 ਘੰਟਿਆਂ ਦੇ ਅੰਦਰ ਗਲਤੀ ਦੱਸੀ ਜਾਂਦੀ ਹੈ ਤਾਂ ਯਾਤਰੀ ਤੋਂ ਵਾਧੂ ਪੈਸੇ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ ਇਹ ਸਹੂਲਤ ਉਸ ਉਡਾਣ ਲਈ ਉਪਲਬਧ ਨਹੀਂ ਹੋਵੇਗੀ, ਜਿਸ ਦੀ ਰਵਾਨਗੀ ਘਰੇਲੂ ਉਡਾਣ ਲਈ 5 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਉਡਾਣ ਲਈ 15 ਦਿਨਾਂ ਤੋਂ ਘੱਟ ਹੈ।
ਡੀ.ਜੀ.ਸੀ.ਏ. ਵੱਲੋਂ ਹਵਾਈ ਟਿਕਟ ਰਿਫੰਡ ਨਿਯਮਾਂ ‘ਚ ਅਹਿਮ ਬਦਲਾਅ ਕਰਨ ਦਾ ਪ੍ਰਸਤਾਵ

