ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡਾ. ਸੋਨੀਆ ਕ੍ਰਿਸਚੀਅਨ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਦੀ ਅਗਲੀ ਸਥਾਈ ਚਾਂਸਲਰ ਹੋਵੇਗੀ। ਉਹ ਪਹਿਲੀ ਦੱਖਣ ਏਸ਼ੀਅਨ ਮੂਲ ਦੀ ਔਰਤ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਕੈਲੀਫੋਰਨੀ ਆਕਮਿਊਨਿਟੀ ਕਾਲਜਜ਼ ਅਮਰੀਕਾ ਵਿਚ ਉੱਚ ਸਿੱਖਿਆ ਦਾ ਸਭ ਤੋਂ ਵੱਡਾ ਸਿਸਟਮ ਹੈ ਜੋ 73ਜਿਲਿਆਂ ਤੇ 116 ਕਾਲਜਾਂ ਉਪਰ ਅਧਾਰਤ ਹੈ। ਡਾ ਕ੍ਰਿਸਚੀਅਨਜੋ ਕਾਲਜ ਸਿਸਟਮ ਦੀ 11 ਵੀਂ ਸਥਾਈ ਚਾਂਸਲਰ ਹੋਵੇਗੀ, ਦੀ ਚੋਣ ਕੈਲੀਫੋਰਨੀਆ ਕਮਿਊਨਿਟੀ ਕਾਲਜਜ਼ ਬੋਰਡ ਆਫ ਗਵਰਨਰਜ਼ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਉਨਾਂ ਨੇ ਆਪਣੀ ਬੀਐਸਸੀ ਦੀ ਡਿਗਰੀ ਯੁਨੀਵਰਸਿਟੀ ਆਫ ਕੇਰਲਾ ਤੋਂ ਲਈ ਸੀ। ਬੋਰਡ ਆਫ ਗਵਰਨਰਜ਼ ਦੇ ਪ੍ਰਧਾਨ ਐਮੀਐਮਕੋਸਟਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕੈਲੀਫੋਰਨੀਆ ਕਮਿਊਨਿਟੀ ਕਾਲਜਾਂ ਦੇ 18 ਲੱਖ ਵਿਦਿਆਰਥੀਆਂ ਤੇ ਸਟਾਫ ਦੀ ਤਰਫੋਂ ਅਸੀਂ ਨਵੇਂ ਚਾਂਸਲਰ ਡਾਸੋਨੀਆ ਨੂੰ ਜੀ ਆਇਆਂ ਕਹਿੰਦੇ ਹਾਂ। ਜੁਲਾਈ 2021 ਵਿਚ ਕ੍ਰਿਸਚੀਅਨ ਨੂੰ ਕਰਨਕ ਮਿਊਨਿਟੀ ਕਾਲਜ ਡਿਸਟ੍ਰਿਕਟ ਦੀ ਚਾਂਸਲਰ ਨਿਯੁਕਤ ਕੀਤਾ ਗਿਆ ਸੀ ਜਿਥੇ ਉਨਾਂ ਨੇ ਆਪਣੀ ਯੋਗਤਾ ਦਾ ਲੋਹਾ ਮੰਨਵਾਇਆ।