ਸਰੀ, 25 ਮਈ (ਹਰਦਮ ਮਾਨ/ਪੰਜਾਬ ਮੇਲ)–ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ, ਕੈਨੇਡਾ ਵੱਲੋਂ ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕੋਈ ਸਮਝੌਤਾ ਨਹੀਂ’ ਨੂੰ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ 3 ਜੂਨ 2023 ਦਿਨ ਸ਼ਨੀਵਾਰ ਬਾਅਦ ਦੁਪਹਿਰ 1 ਵਜੇ ਪ੍ਰੋਗਰੈਸਿਵ ਕਲਚਰਲ ਸੈਂਟਰ (126 -7536, 130 ਸਟਰੀਟ) ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਪੁਸਤਕ ਡਾ. ਸਾਧੂ ਸਿੰਘ ਦੀ ਆਪਣੀ ਜਲਾਵਤਨੀ ਤੱਕ ਦੀ ਦਾਸਤਾਨ ਹੈ।
ਇਹ ਜਾਣਕਾਰੀ ਦਿੰਦਿਆਂ ਸਤੀਸ਼ ਗੁਲਾਟੀ ਅਤੇ ਸੁਰਿੰਦਰ ਚਾਹਲ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ, ਹਰਜਿੰਦਰ ਸਿੰਘ ਥਿੰਦ, ਜਰਨੈਲ ਸਿੰਘ ਸੇਖਾ, ਡਾ. ਸੁਖਬੀਰ ਕੌਰ ਮਾਹਲ, ਅੰਗਰੇਜ਼ ਬਰਾੜ, ਡਾ. ਰਘਬੀਰ ਸਿੰਘ ਸਿਰਜਣਾ, ਕਾਮਰੇਡ ਹਰਭਜਨ ਚੀਮਾ, ਦਵਿੰਦਰ ਸਿੰਘ ਪੂਨੀਆ, ਨਵਜੋਤ ਢਿੱਲੋਂ, ਹਰਿੰਦਰ ਕੌਰ ਸੋਹੀ, ਪ੍ਰੋ. ਗੁਰਬਾਜ ਬਰਾੜ, ਕਾਮਰੇਡ ਨਵਰੂਪ ਸਿੰਘ, ਸ਼ਾਇਰ ਜਸਵਿੰਦਰ, ਡਾ. ਸੁਖਵਿੰਦਰ ਵਿਰਕ, ਮੋਹਨ ਗਿੱਲ, ਸ਼ਹਿਜ਼ਾਦ ਨਜੀਰ ਖਾਨ, ਜਰਨੈਲ ਸਿੰਘ ਆਰਟਿਸਟ, ਜਸਕਰਨ ਸਹੋਤਾ ਅਤੇ ਹੋਰ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਰੋਹ ਵਿਚ ਸ਼ਾਮਲ ਹੋਣ ਲਈ ਸਮੂਹ ਸਾਹਿਤ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ।