28.4 C
Sacramento
Wednesday, October 4, 2023
spot_img

ਡਬਲਯੂ.ਐੱਚ.ਓ. ਵੱਲੋਂ ਭਾਰਤ ‘ਚ ਬਣੇ 7 ਕਫ਼ ਸਿਰਪ ਬਲੈਕ ਲਿਸਟ

ਵਾਸ਼ਿੰਗਟਨ, 22 ਜੂਨ (ਪੰਜਾਬ ਮੇਲ)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਅਫਰੀਕੀ ਦੇਸ਼ ਗਾਂਬੀਆ ਸਮੇਤ ਦੁਨੀਆਂ ਭਰ ਵਿਚ 300 ਲੋਕਾਂ ਦੀ ਮੌਤ ਲਈ 7 ਭਾਰਤੀ ਕਫ਼ ਸਿਰਪ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪਾਬੰਦੀ ਲਗਾ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ‘ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਹੈ ਕਿ ਨਕਲੀ ਦਵਾਈਆਂ ‘ਤੇ ‘ਨੋ ਟਾਲਰੈਂਸ’ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ‘ਦਵਾਈਆਂ ਦੀ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ, ਇਕ ਵਿਆਪਕ ਜੋਖਮ ਆਧਾਰਿਤ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਭਾਰਤ ਦਵਾਈਆਂ ਦੀ ਕੁਆਲਿਟੀ ‘ਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ। ਅਸੀਂ ਇਹ ਯਕੀਨੀ ਬਣਾਉਣ ਲਈ ਹਮੇਸ਼ਾ ਚੌਕਸ ਰਹਿੰਦੇ ਹਾਂ ਕਿ ਨਕਲੀ ਦਵਾਈਆਂ ਕਾਰਨ ਕਿਸੇ ਦੀ ਮੌਤ ਨਾ ਹੋਵੇ।
ਦੂਜੇ ਪਾਸੇ ਡਬਲਯੂ.ਐੱਚ.ਓ. ਨੇ ਗਾਂਬੀਆ ਵਿਚ 66 ਬੱਚਿਆਂ ਦੀ ਮੌਤ ਲਈ ਇਨ੍ਹਾਂ ਕਫ ਸਿਰਪ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੰਤਰਰਾਸ਼ਟਰੀ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਅਤੇ ਰੈਗੂਲੇਟਰੀ ਅਧਿਕਾਰੀ ਇਨ੍ਹਾਂ ਕੰਪਨੀਆਂ ਦੀ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਡਬਲਯੂ.ਐੱਚ.ਓ. ਭਾਰਤ ਅਤੇ ਇੰਡੋਨੇਸ਼ੀਆ ‘ਚ ਕਫ਼ ਸਿਰਪ ਅਤੇ ਵਿਟਾਮਿਨ ਬਣਾਉਣ ਵਾਲੀਆਂ 20 ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਏਜੰਸੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਦਵਾਈਆਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿਚ ਡਾਇਥਾਈਲੀਨ ਗਲਾਈਕੋਲ ਅਤੇ ਏਥੀਲੀਨ ਗਲਾਈਕੋਲ ਦੀ ਅਸਵੀਕਾਰਨਯੋਗ ਮਾਤਰਾ ਸੀ। ਇਸ ਦੇ ਨਾਲ ਹੀ ਏਜੰਸੀ ਦੇ ਡਾਇਰੈਕਟਰ ਜਨਰਲ ਡਾ. ਐਡੇਨਹੋਲਮ ਗੇਬਰੇਹੇਸਸ ਨੇ ਦੱਸਿਆ ਕਿ ਗਾਂਬੀਆ ਵਿਚ ਚਾਰ ਕਫ ਸਿਰਪ ਵਿਚ ਗੰਦੇ ਪਦਾਰਥ ਮਿਲਣ ਕਾਰਨ ਇਨ੍ਹਾਂ ਖਿਲਾਫ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਕਾਰਨ ਗਾਂਬੀਆ ਵਿਚ 66 ਬੱਚਿਆਂ ਦੀ ਕਿਡਨੀ ਫੇਲ ਹੋਣ ਕਾਰਨ ਮੌਤ ਹੋ ਗਈ।
ਪਿਛਲੇ ਕੁਝ ਮਹੀਨਿਆਂ ਵਿਚ ਦੁਨੀਆਂ ਦੇ ਕਈ ਦੇਸ਼ਾਂ ਵਿਚ ਦੂਸ਼ਿਤ ਕਫ ਸਿਰਪ ਕਾਰਨ 300 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕਫ ਸਿਰਪ ਤੋਂ ਇਲਾਵਾ ਡਬਲਯੂ.ਐੱਚ.ਓ. ਨੇ ਵਿਟਾਮਿਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਜਾਂਚ ਦੇ ਘੇਰੇ ਵਿਚ ਰੱਖਿਆ ਹੈ। ਇਸ ਜ਼ਹਿਰੀਲੇ ਕਫ ਸਿਰਪ ਦੀ ਵਿਕਰੀ ਨੂੰ ਲੈ ਕੇ ਹੁਣ ਤੱਕ 9 ਦੇਸ਼ਾਂ ‘ਚ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ।
ਦੱਸਣਯੋਗ ਹੈ ਕਿ ਮੱਧ ਅਫਰੀਕੀ ਦੇਸ਼ ਕੈਮਰੂਨ ‘ਚ ਪਿਛਲੇ ਇਕ ਮਹੀਨੇ ‘ਚ ਦਰਜਨ ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗਾਂਬੀਆ ‘ਚ 66 ਬੱਚਿਆਂ ਦੀ ਮੌਤ ਤੋਂ ਬਾਅਦ ਡਰੱਗ ਕੰਟਰੋਲਰ ਆਫ ਇੰਡੀਆ ਨੇ ਨੋਇਡਾ ਦੀ ਮੈਰੀਅਨ ਬਾਇਓਟੈੱਕ, ਹਰਿਆਣਾ ਦੇ ਕਰਨਾਲ ਦੀ ਮੇਡੇਨ ਫਾਰਮਾਸਿਊਟੀਕਲ, ਪੰਜਾਬ ਦੀ ਕਿਊਪੀ ਫਾਰਮਾਕੇਮ ਅਤੇ ਚੇਨਈ ਦੀ ਗਲੋਬਲ ਫਾਰਮਾ ਕੰਪਨੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles