#AMERICA

ਟੋਂਗਾ ਵਿਖੇ ਜ਼ਬਰਦਸਤ ਭੂਚਾਲ; ਰਿਕਟਰ ਪੈਮਾਨੇ ‘ਤੇ 6.9 ਰਹੀ ਤੀਬਰਤਾ

-16 ਜੂਨ ਨੂੰ ਵੀ ਆਇਆ ਸੀ ਟੋਂਗਾ ‘ਚ ਭੂਚਾਲ
ਅਲਾਸਕਾ, 3 ਜੂਨ (ਪੰਜਾਬ ਮੇਲ)- ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ ਐਤਵਾਰ ਨੂੰ ਟੋਂਗਾ ਦੇ ਨਿਯਾਫੂ ਖੇਤਰ ‘ਚ 6.9 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਕਿਹਾ ਕਿ ਅਮਰੀਕਾ ਦੇ ਪੱਛਮੀ ਤੱਟ, ਬ੍ਰਿਟਿਸ਼ ਕੋਲੰਬੀਆ ਅਤੇ ਅਲਾਸਕਾ ਨੂੰ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਯੂ.ਐੱਸ.ਜੀ.ਐੱਸ. ਨੇ ਕਿਹਾ ਕਿ ਭੂਚਾਲ 247 ਕਿਲੋਮੀਟਰ (153.48 ਮੀਲ) ਦੀ ਡੂੰਘਾਈ ‘ਤੇ ਸੀ। ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਭੂਚਾਲ 10:27:43 (ਯੂ.ਟੀ.ਸੀ.) ‘ਤੇ 225.0 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਇਸ ਤੋਂ ਪਹਿਲਾਂ 16 ਜੂਨ ਵੀ ਨੂੰ ਟੋਂਗਾ ‘ਚ 7.2 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦਾ ਕੇਂਦਰ ਟੋਂਗਾ ਦੇ ਲਗਭਗ 280 ਕਿਲੋਮੀਟਰ (174 ਮੀਲ) ਦੱਖਣ-ਪੱਛਮ ਵਿੱਚ 167.4 ਕਿਲੋਮੀਟਰ (104 ਮੀਲ) ਦੀ ਡੂੰਘਾਈ ਵਿੱਚ ਸਥਿਤ ਸੀ।

Leave a comment