#OTHERS #SPORTS

ਟੈਸਟ ਕ੍ਰਿਕਟ ਰੈਂਕਿੰਗ ‘ਚ ਭਾਰਤ ਨੂੰ ਪਹਿਲੇ ਸਥਾਨ ‘ਤੇ ਦਿਖਾਉਣ ਲਈ ਆਈ.ਸੀ.ਸੀ. ਨੇ ਮੰਗੀ ਮੁਆਫੀ

ਦੁਬਈ, 16 ਫਰਵਰੀ (ਪੰਜਾਬ ਮੇਲ)- ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਉਸ ਤਕਨੀਕੀ ਖ਼ਰਾਬੀ ਲਈ ਮੁਆਫ਼ੀ ਮੰਗੀ ਹੈ, ਜਿਸ ਕਾਰਨ ਭਾਰਤ ਨੂੰ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਟੀਮ ਰੈਂਕਿੰਗ ਵਿਚ ਆਸਟਰੇਲੀਆ ਤੋਂ ਅੱਗੇ ਪਹਿਲੇ ਸਥਾਨ ‘ਤੇ ਦਿਖਾਇਆ ਗਿਆ ਸੀ। ਕੁਝ ਘੰਟਿਆਂ ਬਾਅਦ ਆਈ.ਸੀ.ਸੀ. ਨੇ ਇੱਕ ਹੋਰ ਅਪਡੇਟ ਕੀਤੀ ਸੂਚੀ ਜਾਰੀ ਕੀਤੀ, ਜਿਸ ਵਿਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਫਿਰ ਤੋਂ ਦੂਜੇ ਸਥਾਨ ‘ਤੇ ਖਿਸਕ ਗਈ।

Leave a comment