ਹਿਊਸਟਨ, 8 ਮਈ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਵਿਚ ਭੀੜ-ਭੜੱਕੇ ਵਾਲੇ ਮਾਲ ਵਿਚ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਭਾਰਤੀ ਮਹਿਲਾ ਇੰਜਨੀਅਰ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਮੈਕਕਿਨੀ ਦੀ ਐਸ਼ਵਰਿਆ ਤਟੀਕੋਂਡਾ, ਜਦੋਂ ਆਪਣੇ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਡਲਾਸ ਵਿਚ ਐਲਨ ਪ੍ਰੀਮੀਅਮ ਆਊਟਲੇਟਸ ਵਿਚ ਬੰਦੂਕਧਾਰੀ ਮੌਰੀਸੀਓ ਗਾਰਸੀਆ ਨੇ ਗੋਲੀ ਮਾਰ ਦਿੱਤੀ।