#AMERICA

ਟੈਕਸਾਸ ’ਚ ਸਰਹੱਦ ਪਾਰ ਕਰਦਿਆਂ 18 ਦੀ ਮੌਤ; 2 ਲਾਪਤਾ

ਟੈਕਸਾਸ, 23 ਅਗਸਤ (ਪੰਜਾਬ ਮੇਲ)- ਮੈਕਸੀਕੋ ਦਾ ਬਾਰਡਰ ਕਰਦਿਆਂ ਬਹੁਤ ਸਾਰੇ ਲੋਕ ਰਸਤੇ ਵਿਚ ਹੀ ਮਾਰੇ ਜਾਂਦੇ ਹਨ। ਟੈਕਸਾਸ ਸਰਹੱਦ ਦੇ ਨਜ਼ਦੀਕ ਰੇਗਿਸਤਾਨ ਵਿਚ ਇਕ ਵਾਰ ਫਿਰ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਕੁੱਝ ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੈਕਸੀਕੋ ਦੀ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈ.ਐ¤ਨ.ਐ¤ਮ.) ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੇ ਦਿਨੀਂ ਮਨੁੱਖੀ ਤਸਕਰਾਂ ਦਾ ਇਕ ਗਰੁੱਪ ਉਥੋਂ ਤੁਰਿਆ ਸੀ। ਪਰ ਕੁੱਝ ਲੋਕ ਰਸਤੇ ਵਿਚ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨੀ ਅਤੇ ਹਵਾ ਦੁਆਰਾ ਵੱਖ-ਵੱਖ ਥਾਂਵਾਂ ਦੀ ਖੋਜ ਕੀਤੀ ਗਈ ਅਤੇ ਦੋ ਲਾਸ਼ਾਂ ਮਿਲੀਆਂ।
ਬਾਜਾ, ਨਾਰਕੋ ਸ਼ਮਸ਼ਾਨਘਾਟ ਵਿਚ ਵੀ 18 ਮ੍ਰਿਤਕ ਦੇਹਾਂ ਪਹੁੰਚਣ ਦਾ ਸਮਾਚਾਰ ਮਿਲਿਆ ਹੈ। ਰੇਗਿਸਤਾਨ ਇਲਾਕੇ ਵਿਚ ਗਰਮੀ ਜ਼ਿਆਦਾ ਹੋਣ ਕਾਰਨ ਰਸਤਿਆਂ ’ਚ ਪਾਣੀ ਤੱਕ ਵੀ ਪੀਣ ਨੂੰ ਨਹੀਂ ਮਿਲਦਾ, ਜਿਸ ਕਰਕੇ ਬਹੁਤ ਸਾਰੇ ਲੋਕ ਰਸਤੇ ਵਿਚ ਹੀ ਦਮ ਤੋੜ ਜਾਂਦੇ ਹਨ।

Leave a comment