#INDIA

ਟਿਕੈਤ ਤੇ ਪਹਿਲਵਾਨਾਂ ਵੱਲੋਂ ਸਰਕਾਰ ਨੂੰ ਮੰਗਾਂ ਮੰਨਣ ਲਈ ਪੰਜ ਦਿਨਾਂ ਦਾ ਅਲਟੀਮੇਟਮ

ਕਿਸਾਨ ਆਗੂ ਨਰੇਸ਼ ਟਿਕੈਤ ਦੇ ਮਗਰੋਂ ਐਨ ਆਖਰੀ ਮੌਕੇ ਤਗ਼ਮੇਂ ਗੰਗਾ ’ਚ ਜਲਪ੍ਰਵਾਹ ਕਰਨ ਦੀ ਯੋਜਨਾ ਟਲੀ
ਹਰਿਦੁਆਰ (ਉੱਤਰਾਖੰਡ), 30 ਮਈ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਪੁਲੀਸ ਵੱਲੋਂ ਕੀਤੀ ਵਧੀਕੀ ਦੇ ਰੋਸ ਵਜੋਂ ਆਪਣੇ ਤਗ਼ਮੇ ਗੰਗਾ ਵਿੱਚ ਜਲਪ੍ਰਵਾਹ ਕਰਨ ਲਈ ਹਰਿ ਕੀ ਪੌੜੀ ਪੁੱਜੇ ਪਹਿਲਵਾਨਾਂ ਨੇ ਅੱਜ ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖਲ ਮਗਰੋਂ ਐਨ ਆਖਰੀ ਮੌਕੇ ਆਪਣੀ ਇਹ ਯੋਜਨਾ ਮੁਲਤਵੀ ਕਰ ਦਿੱਤੀ। ਕਿਸਾਨ ਆਗੂ ਨੇ ਪਹਿਲਵਾਨਾਂ ਤੋਂ ਤਗ਼ਮੇ ਲੈ ਕੇ ਆਪਣੇ ਕੋਲ ਰੱਖ ਲਏ। ਟਿਕੈਤ ਤੇ ਪਹਿਲਵਾਨਾਂ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਪੰਜ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨਾਕਾਮ ਰਹੀ ਤਾਂ ਉਹ ਗੰਗਾ ਵਿੱਚ ਤਗ਼ਮੇ ਜਲਪ੍ਰਵਾਹ ਕਰ ਦੇਣਗੇ।

Leave a comment