ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਐਲਨ ਮਸਕ ਵੱਲੋਂ ਚਲਾਏ ਜਾ ਰਹੇ ਟਵਿੱਟਰ ਨੇ 26 ਅਪਰੈਲ ਤੋਂ 25 ਮਈ ਦੇ ਵਿਚਕਾਰ ਭਾਰਤ ਵਿੱਚ ਰਿਕਾਰਡ 11,32,228 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜ਼ਿਆਦਾਤਰ ਅਜਿਹੇ ਖਾਤੇ ਸਨ ਜਿਹਡ਼ੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰ ਰਹੇ ਸਨ। ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੇ ਦੇਸ਼ ਵਿੱਚ ਅਤਿਵਾਦ ਨੂੰ ਉਤਸ਼ਾਹਤ ਕਰਨ ਲਈ 1,843 ਖਾਤਿਆਂ ਨੂੰ ਵੀ ਬੰਦ ਕਰ ਦਿੱਤਾ ਹੈ। ਕੁੱਲ ਮਿਲਾ ਕੇ ਟਵਿੱਟਰ ਨੇ ਭਾਰਤ ਵਿੱਚ ਮਹੀਨੇ ਦੌਰਾਨ 11,34,071 ਖਾਤਿਆਂ ’ਤੇ ਪਾਬੰਦੀ ਲਗਾੲੀ।