#INDIA

ਟਰੰਪ ਨੇ ਸਤਾ ’ਚ ਵਾਪਸ ਆਉਣ ’ਤੇ ਭਾਰਤ ’ਤੇ ਟੈਕਸ ਲਗਾਉਣ ਦੀ ਦਿਤੀ ਧਮਕੀ!

ਨਵੀਂ ਦਿੱਲੀ, 22 ਅਗਸਤ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੁਝ ਅਮਰੀਕੀ ਉਤਪਾਦਾਂ ਖ਼ਾਸ ਕਰਕੇ ਹਾਰਲੇ-ਡੇਵਿਡਸਨ ਮੋਟਰਸਾਈਕਲ ’ਤੇ ਭਾਰਤ ’ਚ ਉੱਚ ਟੈਕਸ ਦਰ ਦਾ ਮੁੱਦਾ ਚੁੱਕਿਆ ਅਤੇ ਸੱਤਾ ਵਿਚ ਵਾਪਸ ਆਉਣ ’ਤੇ ਉਨਾਂ ਹੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ|
ਅਮਰੀਕੀ ਰਾਸ਼ਟਰਪਤੀ ਦੇ ਤੌਰ ’ਤੇ ਆਪਣੇ ਕਾਰਜਕਾਲ ਦੌਰਾਨ, ਟਰੰਪ ਨੇ ਭਾਰਤ ਨੂੰ ਇੱਕ ‘‘ਟੈਕਸ ਲਗਾਉਣ ਵਾਲਾ ਮਹਾਰਾਜਾ’’ ਦੱਸਿਆ ਸੀ ਅਤੇ ਮਈ 2019 ਵਿਚ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ (ਜੀ.ਐੱਸ.ਪੀ.) ਨੂੰ ਖ਼ਤਮ ਕਰ ਦਿੱਤਾ ਸੀ| ਟਰੰਪ (77) ਨੇ ਦੋਸ਼ ਲਗਾਇਆ ਸੀ ਕਿ ਭਾਰਤ ਨੇ ਅਮਰੀਕਾ ਨੂੰ ‘‘ਆਪਣੇ ਬਾਜ਼ਾਰਾਂ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ’’ ਨਹੀਂ ਦਿੱਤੀ ਹੈ|
ਇਕ ਅਖਬਾਰ ਨੂੰ ਦਿ¾ਤੇ ਇੰਟਰਵਿਊ ’ਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ ਨੂੰ ਬੇਹੱਦ ਉੱਚੀਆਂ ਦੱਸਦਿਆਂ ਸਵਾਲ ਖੜ੍ਹੇ ਕੀਤੇ ਸਨ| ਸਾਬਕਾ ਰਾਸ਼ਟਰਪਤੀ ਨੇ ਕਿਹਾ, ‘‘ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ, ਉਹ ਇਕਸਾਰ ਟੈਕਸ ਹੈ… ਭਾਰਤ ਉੱਚ ਟੈਕਸ ਵਸੂਲਦਾ ਹੈ| ਮੈਂ ਇਸਨੂੰ ਹਾਰਲੇ-ਡੇਵਿਡਸਨ (ਮੋਟਰਸਾਈਕਲ) ਨਾਲ ਅਜਿਹਾ ਕਰਦੇ ਦੇਖਿਆ ਹੈ| ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ ਵਿਚ ਕਿਵੇਂ ਹੋ? ਉਹ 100 ਪ੍ਰਤੀਸ਼ਤ, 150 ਪ੍ਰਤੀਸ਼ਤ ਅਤੇ 200 ਪ੍ਰਤੀਸ਼ਤ ਟੈਕਸ ਲਗਾਉਂਦੇ ਹਨ| ’’
ਟਰੰਪ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ਦੀ ਟੈਕਸ ਪ੍ਰਣਾਲੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘‘ਮੈਂ ਬੱਸ ਇਹ ਚਾਹੁੰਦਾ ਹਾਂ… ਜੇਕਰ ਭਾਰਤ ਸਾਡੇ ’ਤੇ ਟੈਕਸ ਲਗਾ ਰਿਹਾ ਹੈ, ਤਾਂ ਸਾਨੂੰ ਉਨ੍ਹਾਂ ’ਤੇ ਟੈਕਸ ਲਗਾਉਣਾ ਚਾਹੀਦਾ ਹੈ|’’ ਟਰੰਪ ਨੇ 2024 ਵਿਚ ਰਾਸ਼ਟਰਪਤੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ|

Leave a comment