#PUNJAB

ਟਰੈਵਲ ਏਜੰਟਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਪ੍ਰਸ਼ਾਸਨ ਨੇ 15 ਦਿਨਾਂ ਦਾ ਦਿੱਤਾ ਸਮਾਂ

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)- ਜੋ ਏਜੰਟ ਪੰਜਾਬ ਦੇ ਵਸਨੀਕਾਂ ਨੂੰ ਕਿਸੇ ਵੀ ਬਾਹਰ ਦੇ ਮੁਲਕ ਵਿੱਚ ਕਾਮਿਆਂ ਦੇ ਰੂਪ ਵਿੱਚ ਭੇਜਦੇ ਹਨ, ਉਹ ਆਪਣਾ ਵਿਦੇਸ਼ ਮੰਤਰਾਲੇ ਤੋਂ ਇਸ ਬਾਬਤ ਜਾਰੀ ਕੀਤੇ ਲਾਇਸੰਸ ਦੀ ਸੂਚਨਾ 15 ਦਿਨਾਂ ਦੇ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫੁੱਟਕਲ ਸ਼ਾਖਾ ਵਿੱਚ ਜਮ੍ਹਾਂ ਕਰਵਾਉਣ।ਪਾਇਆ ਗਿਆ ਕਿ ਹਾਲੇ ਵੀ ਕਈ ਅਜਿਹੇ ਏਜੰਟ ਹਨ, ਜਿੰਨਾਂ ਨੇ ਆਪਣੇ ਆਪ ਨੂੰ ਵਿਦੇਸ਼ ਮੰਤਰਾਲੇ ਕੋਲ ਰਜਿਟਸਰਡ ਕਰਵਾ ਕੇ ਲਾਇਸੰਸ ਨਹੀਂ ਪ੍ਰਾਪਤ ਕੀਤਾ। ਕੁਝ ਟਰੈਵਲ ਏਜੰਟਾਂ ਨੇ “ਇਹ ਲਾਇਸੰਸ” ਪੰਜਾਬ ਸਰਕਾਰ ਤੋਂ ‘ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ’ ( ਪੀ.ਟੀ.ਪੀ.ਆਰ) ਰੂਲ, 2013 ਜੋ ਕਿ ‘ਪੰਜਾਬ ਪ੍ਰੀਵੈਨਸ਼ਨ ਆਫ  ਹਿਊਮਨ ਸਮਗਲਿੰਗ ‘ (ਪੀ.ਪੀ.ਐੱਚ.ਐਸ ਐਕਟ 2012)  ਤਹਿਤ ਇਹ ਕੰਮ ( ਲੋਕਾਂ ਨੂੰ ਬਾਹਰਲੇ ਮੁਲਕਾਂ ਵਿੱਚ ਨੌਕਰੀ ਦਵਾਉਣਾ) ਵੀ ਕਰੀ ਜਾ ਰਹੇ ਹਨ। ਪੰਜਾਬ ਸਰਕਾਰ ਦੇ ਪੀ.ਪੀ.ਐਚ.ਐਸ.ਐਕਟ ਅਤੇ ਪੀ.ਟੀ.ਪੀ.ਆਰ. ਰੂਲ ਕੇਵਲ ਟਰੈਵਲ ਏਜੰਸੀ, ਆਈਲੈਟਸ ਦੀਆਂ ਕੋਚਿੰਗ ਸੰਸਥਾਵਾਂ, ਵੀਜ਼ਾ/ ਪਾਸਪੋਰਟ ਕੰਨਸਲਟੈਂਸੀ, ਟਿਕਟਿੰਗ ਏਜੰਟ ਅਤੇ ਜਨਰਲ ਸੇਲ ਏਜੰਟ ਵਜੋਂ ਹੀ ਕੰਮ ਕਰ ਸਕਦੇ ਹਨ। ਇਸ ਰੂਲ ਤਹਿਤ ਕੋਈ ਵੀ ਏਜੰਟ ਬਾਹਰਲੇ ਮੁਲਕਾਂ ਵਿੱਚ ਨੌਕਰੀ ਦਿਵਾਉਣ ਦਾ ਕੰਮ ਨਹੀਂ ਕਰ ਸਕਦੇ।  ਇਸ ਕੰਮ ਦਾ ਲਾਇਸੰਸ ਇੰਮੀਗਰੇਸ਼ਨ ਐਕਟ 1983 ਦੇ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।  ਜਿਹੜੇ ਏਜੰਟਾਂ ਕੋਲ ਲਾਇਸੰਸ ਨਹੀਂ ਹੈ, ਉਹ ਆਪਣਾ ਲਾਇਸੰਸ ਵਿਦੇਸ਼ ਮੰਤਾਰਲੇ ਤੋਂ ਜਾਰੀ ਕਰਵਾਉਣ।

Leave a comment